ਮੋਹਾਲੀ ''ਚ ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ ''ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ

Monday, Apr 11, 2022 - 01:18 AM (IST)

ਮੋਹਾਲੀ ''ਚ ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ ''ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ

ਮੋਹਾਲੀ (ਸੰਦੀਪ)-ਫੇਜ਼-5 ਸਥਿਤ ਮਾਰਕੀਟ 'ਚ ਇਕ ਵਿਅਕਤੀ ’ਤੇ ਗੋਲੀਆਂ ਚਲਾ ਕੇ ਅਣਪਛਾਤੇ ਮੁਲਜ਼ਮਾਂ ਨੇ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੁਲਜ਼ਮ ਉਸ ਦੀ ਕਾਰ ਲੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਵਿਵੇਕ ਸ਼ੀਲ ਸੋਨੀ ਖੁਦ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਚੇਰਨੋਬਿਲ ਦੀ ਸਥਿਤੀ ਆਮ ਹੋਣ 'ਚ ਸਮਾਂ ਲੱਗੇਗਾ : ਸੰਯੁਕਤ ਰਾਸ਼ਟਰ

ਐੱਸ. ਐੱਸ. ਪੀ. ਅਨੁਸਾਰ ਇਸ ਦੀ ਮੁੱਢਲੀ ਜਾਂਚ ਵਿਚ ਇਹ ਮਾਮਲਾ ਲੁੱਟ ਜਾਂ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ। ਕੇਸ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਛੇਤੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਹਰਵਿੰਦਰ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਫੇਜ਼-5 ਸਥਿਤ ਮਾਰਕੀਟ ਦੇ ਇਕ ਹੋਟਲ ਵਿਚ ਖਾਣਾ ਖਾਣ ਆਇਆ ਸੀ। ਇਸ ਦੌਰਾਨ ਉਹ ਫ਼ੋਨ ’ਤੇ ਗੱਲ ਕਰਦਿਆਂ ਪਾਰਕਿੰਗ ਵਿਚ ਖੜ੍ਹੀ ਆਪਣੀ ਕਾਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕੁਝ ਹਮਲਾਵਰ ਆਏ ਅਤੇ ਉਸ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ 'ਚ ਸਨ ਪੈਸੇ

ਗੋਲੀਆਂ ਲੱਗਣ ਕਾਰਨ ਹਰਵਿੰਦਰ ਲਹੂ-ਲੁਹਾਨ ਹੋ ਕੇ ਮੌਕੇ ’ਤੇ ਹੀ ਡਿੱਗ ਗਿਆ, ਜਦੋਂਕਿ ਮੁਲਜ਼ਮ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ., ਸਬੰਧਤ ਡੀ. ਐੱਸ. ਪੀ., ਥਾਣਾ ਇੰਚਾਰਜ ਅਤੇ ਭਾਰੀ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਜ਼ਖ਼ਮੀ ਨੂੰ 3 ਗੋਲੀਆਂ ਲੱਗੀਆਂ ਹਨ। ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


author

Karan Kumar

Content Editor

Related News