ਸਹੁਰਿਆਂ ਤੋਂ ਬਚਣ ਲਈ ਇੰਡੀਅਨ ਆਰਮੀ ਦੇ ਫੌਜੀ ਨੇ CM ਮਾਨ ਤੇ ਪ੍ਰਸ਼ਾਸਨ ਕੋਲ ਲਾਈ ਇਨਸਾਫ਼ ਦੀ ਗੁਹਾਰ
Tuesday, Jun 21, 2022 - 01:47 PM (IST)
ਅੰਮ੍ਰਿਤਸਰ (ਅਨਜਾਣ) : ਪਿੰਡ ਬਾਲੇ ਚੱਕ ਦੇ ਵਸਨੀਕ ਤੇ ਇੰਡੀਅਨ ਆਰਮੀ ‘ਚ ਨੌਕਰੀ ਕਰ ਰਹੇ ਲਾਭਪ੍ਰੀਤ ਸਿੰਘ ਫੌਜੀ ਨੇ ਮੁੱਖ ਮੰਤਰੀ ਪੰਜਾਬ ਤੇ ਪੁਲਸ ਪ੍ਰਸ਼ਾਸਨ ਨੂੰ ਸਹੁਰੇ ਪ੍ਰੀਵਾਰ ਕੋਲੋਂ ਬਚਾਉਣ ਤੇ ਆਪਣਾ ਘਰ ਵਸਾਉਣ ਲਈ ਇਨਸਾਫ਼ ਲਈ ਗੁਹਾਰ ਲਗਾਈ ਹੈ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਲਾਭਪ੍ਰੀਤ ਸਿੰਘ ਨੇ ਕਿਹਾ ਕਿ 6 ਜਨਵਰੀ 2020 ਨੂੰ ਮੇਰਾ ਵਿਆਹ ਪਿੰਡ ਦਾਲਮ ਦੇ ਮਨੋਹਰ ਲਾਲ ਦੀ ਬੇਟੀ ਨਾਲ ਹੋਇਆ ਸੀ। ਵਿਆਹ ਦੇ 15 ਦਿਨਾਂ ਬਾਅਦ ਮੇਰੀ ਪਤਨੀ ਨੇ ਆਪਣੇ ਪ੍ਰੀਵਾਰ ਤੇ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਮਾਂ-ਪਿਓ ਨਾਲ ਨਹੀਂ ਰਹਿ ਸਕਦੀ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਉਸ ਨੇ ਕਿਹਾ ਕਿ ਮੇਰੇ ਸਮਝਾਉਣ ਤੋਂ ਬਾਅਦ ਜਦ ਉਹ ਆਪਣੀ ਜ਼ਿੱਦ ‘ਤੇ ਅੜੀ ਰਹੀ ਤਾਂ ਮੈਂ ਆਪਣਾ ਘਰ ਵਸਾਉਣ ਲਈ ਆਪਣੇ ਮਾਂ-ਪਿਓ ਤੋਂ ਵੱਖ ਹੋ ਗਿਆ। ਉਸ ਨੇ ਕਿਹਾ ਕਿ ਮੈਂ ਆਪਣੇ ਬਜ਼ੁਰਗ ਮਾਂ-ਪਿਓ ਦਾ ਇਕਲੌਤਾ ਪੁੱਤਰ ਹਾਂ। ਉਸਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਆਪਣੀ ਡਿਊਟੀ ‘ਤੇ ਸੀ ਤਾਂ ਮਗਰੋਂ ਕੁੜੀ ਦੀ ਮਾਂ ਸਾਡੇ ਘਰ ਆਈ ਅਤੇ ਘਰ ’ਚ ਪਿਆ ਗਹਿਣਾ ਕੱਪੜਾ ਲੈ ਕੇ ਮੇਰੀ ਪਤਨੀ ਨੂੰ ਘਰੋਂ ਲੈ ਗਈ। ਸੀ.ਸੀ.ਟੀ.ਵੀ. ਕਲਿੱਪ ਮੇਰੇ ਪਾਸ ਸਬੂਤ ਵਜੋਂ ਮੌਜੂਦ ਹਨ। ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਤੋਂ ਲੈਣ ਲਈ ਗਿਆ ਪਰ ਮੇਰੀ ਪਤਨੀ ਦੇ ਪ੍ਰੀਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਮੇਰੇ ਨਾਲ ਧੱਕਾ ਮੁੱਕੀ ਕਰਦਿਆਂ ਮੇਰੀ ਫੌਜ ਦੀ ਵਰਦੀ ਪਾੜ ਕੇ ਘਰੋਂ ਕੱਢ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਲਟਾ ਮੇਰੇ ’ਤੇ ਮਾਰ-ਕੁਟਾਈ ਅਤੇ ਦਾਜ ਦਹੇਜ ਦਾ ਪਰਚਾ ਦਰਜ ਕਰਵਾ ਦਿੱਤਾ। ਜ਼ਮਾਨਤ ਤੋਂ ਬਾਅਦ ਇਸਦਾ ਕੇਸ ਮਾਣਯੋਗ ਡਿਸਟ੍ਰਿਕਟ ਕੋਰਟ ਵਿੱਚ ਚੱਲ ਰਿਹਾ ਹੈ। ਮੇਰੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਤੇ ਮੇਰੀ ਪਤਨੀ ਦੇ ਪਿੰਡ ਦਾਲਮ ਦੇ ਸਰਪੰਚ ਰਾਜੂ ਨੇ ਸਾਡਾ ਫ਼ੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਤਨੀ ਦੇ ਪ੍ਰੀਵਾਰ ਵਾਲੇ ਨਹੀਂ ਮੰਨੇ। ਇਸ ਸਬੰਧੀ ਮੈਂ ਮਾਣਯੋਗ ਡੀ.ਐੱਸ.ਪੀ. ਸਾਹਿਬ ਨੂੰ ਮੇਰੀ ਪਤਨੀ ਨੂੰ ਵਸਾਉਣ ਬਾਰੇ ਦਰਖਾਸਤ ਨੰਬਰ 1078 ਆਰ ਪੀ 02/05/2022 ਲਿਖੀ ਹੈ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਲਾਭਪ੍ਰੀਤ ਨੇ ਕਿਹਾ ਕਿ ਉਲਟਾ ਮੇਰੀ ਪਤਨੀ ਦੇ ਪ੍ਰੀਵਾਰ ਵਾਲੇ ਮੇਰੇ ਕੋਲੋਂ 20 ਲੱਖ ਰੁਪਏ ਦੀ ਡੀਮਾਂਡ ਕਰ ਰਹੇ ਹਨ। ਹਾਲੇ ਵੀ ਮੇਰੇ ਸਹੁਰੇ ਪ੍ਰੀਵਾਰ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਲਾਭਪ੍ਰੀਤ ਨੇ ਮਾਣਯੋਗ ਅਦਾਲਤ, ਮੁੱਖ ਮੰਤਰੀ ਪੰਜਾਬ ਤੇ ਪੁਲਸ ਪ੍ਰਸ਼ਾਸਨ ਕੋਲ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਜਾਨ ਮਾਲ ਦੀ ਰਾਖੀ ਦੇ ਨਾਲ ਆਪਣਾ ਘਰ ਵਸਾਉਣ ਲਈ ਬੇਨਤੀ ਕੀਤੀ ਹੈ।
ਕੀ ਕਹਿੰਦੇ ਨੇ ਦੋਵਾਂ ਪਿੰਡਾਂ ਦੇ ਸਰਪੰਚ :
ਇਸ ਸਬੰਧੀ ਜਦ ਪਿੰਡ ਬਾਲਾ ਚੱਕ ਦੇ ਸਰਪੰਚ ਕੁਲਦੀਪ ਸਿੰਘ ਤੇ ਪਿੰਡ ਦਾਲਮ ਦੇ ਸਰਪੰਚ ਰਾਜੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੰਡਾ-ਕੁੜੀ ਆਪਣਾ ਘਰ ਵਸਾਉਣਾ ਚਾਹੁੰਦੇ ਨੇ ਪਰ ਕੁੜੀ ਦੇ ਪ੍ਰੀਵਾਰ ਵਾਲੇ ਘਰ ਨਹੀਂ ਵੱਸਣ ਦਿੰਦੇ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ
ਮੁੰਡਾ ਮੇਰੀ ਕੁੜੀ ਦੀ ਮਾਰਕੁਟਾਈ ਦੇ ਨਾਲ ਦਾਜ ਦੀ ਮੰਗ ਕਰਦਾ ਹੈ :
ਇਸ ਸਬੰਧੀ ਜਦ ਕੁੜੀ ਦੇ ਪਿਤਾ ਮਨੋਹਰ ਲਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲਾਭਪ੍ਰੀਤ ਮੇਰੀ ਕੁੜੀ ਦੀ ਮਾਰਕੁਟਾਈ ਕਰਦਾ ਹੈ ਅਤੇ ਦਾਜ ਦੀ ਮੰਗ ਕਰਦਾ ਹੈ। ਮੇਰੀ ਕੁੜੀ ਨੂੰ ਲਾਭਪ੍ਰੀਤ ਤੋਂ ਜਾਨ ਦਾ ਖ਼ਤਰਾ ਹੈ।