ਦੇਸ਼ਧ੍ਰੋਹ ਤੇ ਹੈਰੋਇਨ ਸਮਗਲਿੰਗ ਦੇ ਮਾਮਲੇ 'ਚ ਦੋਸ਼ੀ ਰਣਵੀਰ ਨੂੰ ਕੈਦ, ਬਾਕੀ ਹੋਰ ਬਰੀ
Monday, Apr 21, 2025 - 08:28 PM (IST)

ਜਲੰਧਰ (ਜਤਿੰਦਰ,ਭਾਰਦਵਾਜ) ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਲੋਂ ਹੈਰੋਇਨ ਸਮਗਲਿੰਗ ਅਤੇ ਦੇਸ਼ਧ੍ਰੋਹ ਦੇ ਮਾਮਲੇ 'ਚ ਰਣਵੀਰ ਸਿੰਘ ਉਰਫ ਰਣਬੀਰ ਸਿੰਘ ਉਰਫ ਰਾਣਾ ਪੁੱਤਰ ਪਰਮਜੀਤ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਦੋਸ਼ ਸਾਬਤ ਹੋ ਜਾਣ ਤੇ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ 6 ਮਹੀਨੇ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ਤੇ ਦੋਸ਼ੀ ਨੂੰ 2 ਮਹੀਨੇ ਦੀ ਹੋਰ ਕੈਦ ਦੀ ਸਜਾ ਦਾ ਹੁਕਮ ਸੁਣਾਇਆ ਹੈ। ਜਦਕਿ ਇਸੇ ਕੇਸ 'ਚ ਫੋਜੀ ਗੁਰਭੇਜ ਸਿੰਘ ਉਰਫ ਸੰਨੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਪੂੰਨੀਆਂ ਥਾਣਾ ਸਦਰ ਪੱਟੀ ਜਿਲ੍ਹਾ ਤਰਨਤਾਰਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਚੀਚਾ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਦਾਉਕੇ ਜਿਲ੍ਹਾ ਅੰਮ੍ਰਿਤਸਰ ਨੂੰ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਬਾਇਜੱਤ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ।
ਇਸ ਮਾਮਲੇ 'ਚ 24-5-2021 ਨੂੰ ਥਾਣਾ ਮਹਿਤਪੁਰ ਜਲੰਧਰ ਦੀ ਪੁਲਸ ਨੂੰ ਰਿਪੋਰਟ ਮਿਲੀ ਸੀ ਕਿ ਰਣਵੀਰ ਸਿੰਘ ਉਰਫ ਰਣਬੀਰ ਸਿੰਘ ਜੋਕਿ ਨਸ਼ਾ ਸਮਗਲਿੰਗ ਕਰਨ ਦਾ ਵੱਡੇ ਪੱਧਰ ਤੇ ਵੇਚਣ ਦਾ ਕੰਮ ਕਰਦਾ ਹੇ ਜੋਕਿ ਅੱਜ ਜਲੰਧਰ ਜਿਲ੍ਹੇ 'ਚ ਘੁੰਮ ਰਿਹਾ ਹੈ ਜੇਕਰ ਗਸ਼ਤ ਤੇਜ਼ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ ਪੁਲਸ ਨੇ ਮਹਿਤਪੁਰ ਤੋਂ ਪਰਜਿਆਂ ਵਲ ਅੱਡਾ ਪਿੰਡ ਰਾਮੂਵਾਲ ਤੋਂ ਕਾਬੂ ਕਰ ਉਸਦੇ ਕਬਜ਼ੇ ਤੋਂ 70 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਸੀ।
ਜਿਸ ਤੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਹਰਪ੍ਰੀਤ ਸਿੰਘ ਜੋ ਫੋਜ 'ਚ ਸਿਪਾਹੀ ਸੀ ਦਾ ਨਾਮ ਲਿਆ ਤੇ ਉਸਨੇ ਗੁਰਭੇਜ ਸਿੰਘ ਦਾ ਨਾਮ ਲਿਆ ਕਿ ਮੈਂ ਇਨ੍ਹਾਂ ਕੋਲੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਲੈਂਦਾ ਸੀ। ਬਾਅਦ 'ਚ ਪੁਲਸ ਨੇ ਉਕਤ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇਨ੍ਹਾਂ ਦੇ ਕਬਜ਼ੇ ਤੋਂ ਕੁਝ ਫੌਜ ਦੇ ਖੂਫੀਆ ਦਸਤਾਵੇਜ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਜਿਸ ਤੋਂ ਪੁਲਸ ਨੂੰ ਪਤਾ ਚਲਿਆ ਕਿ ਫੌਜੀ ਗੁਰਭੇਜ ਸਿੰਘ ਤੋਂ ਤਸਵੀਰਾਂ ਮੰਗਵਾ ਕੇ ਅੱਗੇ ਵੱਟਸਐਪ ਰਾਹੀਂ ਰਣਵੀਰ ਸਿੰਘ ਨੂੰ ਭੇਜੀਆਂ ਸੀ ਜੋ ਉਸਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਅੱਗੇ ਪਾਕਿਸਤਾਨ 'ਚ ਭੇਜੀਆਂ ਸਨ ਅਤੇ ਪਾਕਿਸਤਾਨ ਤੋਂ ਪੈਸੇ ਆਪਸ 'ਚ ਵੰਡ ਲਏ ਸੀ। ਪੁਲਸ ਨੇ ਉਕਤ ਚਾਰਾਂ ਨੂੰ ਗ੍ਰਿਫਤਾਰ ਕਰ ਧਾਰਾ 21 ਬੀ ,29,61,85 ਐਨ ਡੀ ਪੀ ਐਸ ਐਕਟ ,3,5,9 ਅਫਿਸ਼ਿਅਲ ਸੀਕਰੇਟ ਐਕਟ 1923 ,120 ਬੀ ,124-ਏ ਆਈ ਪੀ ਸੀ ਦੇ ਤਹਿਤ ਥਾਣਾ ਮਹਿਤਪੁਰ ਵਿਖੇ ਮਾਮਲਾ ਦਰਜ ਕੀਤਾ ਸੀ।