ਪੁਲਵਾਮਾ ਹਮਲੇ ''ਤੇ ਇਮਰਾਨ ਦੇ ਬਿਆਨ ਤੋਂ ਬਾਅਦ ਕੈਪਟਨ ਦਾ ਠੋਕਵਾਂ ਜਵਾਬ

Tuesday, Feb 19, 2019 - 07:06 PM (IST)

ਪੁਲਵਾਮਾ ਹਮਲੇ ''ਤੇ ਇਮਰਾਨ ਦੇ ਬਿਆਨ ਤੋਂ ਬਾਅਦ ਕੈਪਟਨ ਦਾ ਠੋਕਵਾਂ ਜਵਾਬ

ਪਟਿਆਲਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪੁਲਵਾਮਾ ਹਮਲੇ 'ਤੇ ਦਿੱਤੇ ਗਏ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਪੁਲਵਾਮਾ ਹਮਲੇ ਪਾਕਿਸਤਾਨ ਹੀ ਜ਼ਿੰਮੇਵਾਰ ਹੈ। ਇਮਰਾਨ ਖਾਨ ਵੱਲੋਂ ਪੁਲਵਾਮਾ ਹਮਲੇ ਦੇ ਸਬੂਤ ਮੰਗਣ 'ਤੇ ਕੈਪਟਨ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਕਈ ਵਾਰ ਕਈ ਹਮਲਿਆਂ ਦੇ ਸਬੂਤ ਦੇ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤਾਂ ਭਾਰਤ ਸਰਕਾਰ ਨੂੰ ਹੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਅਜ਼ਹਰ ਮਹਿਮੂਦ ਨੂੰ ਪਾਕਿਸਤਾਨ ਦੀ ਸ਼ਹਿ ਹੈ, ਬਾਵਜੂਦ ਇਸ ਦੇ ਪਾਕਿਸਤਾਨ ਉਸ ਖਿਲਾਫ ਕਾਰਵਾਈ ਨਹੀਂ ਕਰਦਾ। 
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੁਲਵਾਮਾ ਹਮਲੇ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਹੈ ਅਤੇ ਭਾਰਤ ਬਿਨਾਂ ਕਿਸੇ ਸਬੂਤ ਦੇ ਪਾਕਿ 'ਤੇ ਇਲਜ਼ਾਮ ਲਗਾ ਰਿਹਾ ਹੈ। ਖਾਨ ਨੇ ਕਿਹਾ ਕਿ ਪਾਕਿਸਤਾਨ ਹਰ ਜਾਂਚ ਲਈ ਤਿਆਰ ਹੈ ਅਤੇ ਜੇਕਰ ਭਾਰਤ ਕੋਲ ਪੁਲਵਾਮਾ ਹਮਲੇ ਦੇ ਪਾਕਿ ਖਿਲਾਫ ਕੋਈ ਸਬੂਤ ਹੈ ਤਾਂ ਭਾਰਤ ਨੂੰ ਪੇਸ਼ ਕਰਨੇ ਚਾਹੀਦੇ ਹਨ।


author

Gurminder Singh

Content Editor

Related News