ਐਕਸ਼ਨ 'ਚ ਰੋਡਵੇਜ਼ ਦੇ ਅਧਿਕਾਰੀ, RTO ਦੇ ਬਿਨਾਂ ਨਾਜਾਇਜ਼ ਬੱਸਾਂ 'ਤੇ ਕਾਰਵਾਈ, ਲਗਾਇਆ 37000 ਰੁਪਏ ਜੁਰਮਾਨਾ
Wednesday, Apr 06, 2022 - 12:02 PM (IST)
ਜਲੰਧਰ (ਪੁਨੀਤ)– ਰੋਡਵੇਜ਼ ਦੇ ਅਧਿਕਾਰੀਆਂ ਕੋਲ ਅੱਡਿਆਂ ਤੋਂ ਬਾਹਰ ਬੱਸਾਂ ਦੀ ਚੈਕਿੰਗ ਕਰਨ ਦੀ ਪਾਵਰ ਨਹੀਂ ਸੀ ਪਰ ਪਿਛਲੀ ਸਰਕਾਰ ਨੇ ਜਾਂਦੇ-ਜਾਂਦੇ ਰੋਡਵੇਜ਼ ਦੇ ਜੀ. ਐੱਮ. ਨੂੰ ਅੱਡੇ ਤੋਂ 500 ਮੀਟਰ ਤੱਕ ਕਾਰਵਾਈ ਕਰਨ ਦੀ ਪਾਵਰ ਸੌਂਪੀ ਸੀ, ਜਿਸ ਦੀ ਵਰਤੋਂ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ। ਇਸ ਕ੍ਰਮ ਵਿਚ ਮੰਗਲਵਾਰ ਰੋਡਵੇਜ਼ ਦੇ ਅਧਿਕਾਰੀਆਂ ਨੇ ਐਕਸ਼ਨ ਲੈਂਦਿਆਂ ਸਲੀਪਰ ਕਲਾਸ 2 ਬੱਸਾਂ ਖ਼ਿਲਾਫ਼ ਕਾਰਵਾਈ ਕਰਦਿਆਂ 37 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦਕਿ ਇਕ ਬੱਸ ਨੂੰ ਇੰਪਾਊਂਡ ਵੀ ਕੀਤਾ ਗਿਆ, ਜਿਸ ਨੂੰ ਬਾਅਦ ਵਿਚ ਕਾਗਜ਼ਾਤ ਵਿਖਾਉਣ ’ਤੇ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਬਿਜਲੀ ਦਾ ਸੰਕਟ ਹੋਣ ਲੱਗਾ ਗੰਭੀਰ, ਪਾਵਰ ਕੱਟ ਲੱਗਣੇ ਹੋਏ ਸ਼ੁਰੂ
ਇਹ ਪੂਰੀ ਕਾਰਵਾਈ ਆਰ. ਟੀ. ਓ. (ਰਿਜਨਲ ਟਰਾਂਸਪੋਰਟ ਅਥਾਰਿਟੀ) ਦੇ ਬਿਨਾਂ ਕੀਤੀ ਗਈ, ਜਦਕਿ ਇਸ ਤੋਂ ਪਹਿਲਾਂ ਬੱਸਾਂ ’ਤੇ ਕਾਰਵਾਈ ਕਰਨ ਲਈ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਆਰ. ਟੀ. ਓ. ਨੂੰ ਸੂਚਿਤ ਕੀਤਾ ਜਾਂਦਾ ਸੀ। ਹਰ ਸਮੇਂ ਆਰ. ਟੀ. ਓ. ਮੁਹੱਈਆ ਨਹੀਂ ਹੁੰਦੇ ਸਨ, ਇਸ ਲਈ ਆਰ. ਟੀ. ਓ. ਸਮਾਂ ਕੱਢ ਕੇ ਆਉਂਦੇ ਸਨ ਤਾਂ ਨਾਜਾਇਜ਼ ਬੱਸਾਂ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਪਾਉਂਦੀ ਸੀ। ਇਸ ਕਾਰਨ ਜੀ. ਐੱਮ. ਨੂੰ 500 ਮੀਟਰ ਤੱਕ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ