ਸ੍ਰੀ ਮੁਕਤਸਰ ਸਾਹਿਬ ''ਚ ਵਾਪਰੀ ਘਟਨਾ ''ਚ ਹੋਏ ਅਹਿਮ ਖ਼ੁਲਾਸੇ, ਮ੍ਰਿਤਕ ਦੇ ਵੱਜੀਆਂ 15 ਗੋਲੀਆਂ

10/22/2020 8:48:18 PM

ਮਲੋਟ/ਸ੍ਰੀ ਮੁਕਤਸਰ ਸਾਹਿਬ (ਜੁਨੇਜਾ, ਕਾਠਪਾਲ, ਪਵਨ ਤਨੇਜਾ) : ਅੱਜ ਦੁਪਿਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਮਲੋਟ ਨੇੜੇ ਪਿੰਡ ਔਲਖ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਕ 30 ਸਾਲਾ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਵੇਲੇ ਮ੍ਰਿਤਕ ਦੀ ਪਤਨੀ ਵੀ ਨਾਲ ਸੀ । ਘਟਨਾ ਦਾ ਪਤਾ ਲੱਗਣ ਸਾਰ ਹੀ ਜ਼ਿਲ੍ਹਾ ਅਤੇ ਮਲੋਟ ਦੇ ਸਾਰੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਰਣਜੀਤ ਸਿੰਘ ਰਾਣਾ ਆਪਣੀ ਗਰਭਵਤੀ ਪਤਨੀ ਨਾਲ ਪਿੰਡ ਔਲਖ ਵਿਖੇ ਡਾਕਟਰ ਨੂੰ ਚੈੱਕਅਪ ਕਰਵਾਉਣ ਆਇਆ ਸੀ। ਜਦੋਂ ਕਾਰ ਆਕੇ ਸੜਕ 'ਤੇ ਰੁਕੀ ਤਾਂ ਉਸੇ ਵੇਲੇ ਉੱਥੇ ਖੜ੍ਹੇ ਚਾਰ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਰਣਜੀਤ ਸਿੰਘ ਰਾਣਾ ਦਾ ਕਤਲ ਕਰ ਦਿੱਤਾ। ਇਸ ਮੌਕੇ 15 ਗੋਲੀਆਂ ਮ੍ਰਿਤਕ ਰਾਣਾ ਦੇ ਲੱਗੀਆਂ ਜਿਸ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ 'ਚ ਕਾਰ ਵਿਚ ਨਾਲ ਬੈਠੀ ਉਸਦੀ ਪਤਨੀ ਦੇ ਕੋਈ ਗੋਲੀ ਨਹੀਂ ਲੱਗੀ। ਵਾਰਦਾਤ ਜਿਸ ਤਰੀਕੇ ਨਾਲ ਵਾਪਰੀ ਉਸ ਤੋਂ ਜ਼ਾਹਿਰ ਹੈ ਕਿ ਕਾਤਲਾਂ ਨੂੰ ਪਤਾ ਸੀ ਰਾਣਾ ਆਪਣੀ ਪਤਨੀ ਨਾਲ ਇੱਥੇ ਦਵਾਈ ਲੈਣ ਆ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ

PunjabKesari

ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਜਿਸ ਨੇ ਪੀਲਾ ਪਟਕਾ ਬੰਨਿਆ ਹੋਇਆ ਸੀ, ਉਹ ਪਹਿਲਾਂ ਹੀ ਆ ਕੇ ਇੱਥੇ ਖੜ੍ਹਾ ਹੋਇਆ ਸੀ ਜਦ ਕਿ ਬਾਕੀ ਹਮਲਾਵਾਰ ਮੁਕਤਸਰ ਸਾਈਡ ਤੋਂ ਆ ਕੇ ਪਿੱਛੇ ਕਾਰ ਵਿਚ ਬੈਠੇ ਸਨ ਅਤੇ ਮ੍ਰਿਤਕ ਦੀ ਗੱਡੀ ਪੁੱਜਣ ਸਾਰ ਹੀ ਇਸ਼ਾਰਾ ਮਿਲਦਿਆਂ ਪੀਲੇ ਪਟਕੇ ਵਾਲਾ ਅਤੇ ਹਮਲਾਵਰਾਂ ਦੀ ਕਾਰ ਵਿਚੋਂ 3 ਜਣੇ ਅਤੇ ਉਤਰ ਕੇ ਮ੍ਰਿਤਕ ਦੀ ਕਾਰ ਦੀ ਡਰਾਇਵਰ ਬਾਰੀ ਕੋਲ ਪੁੱਜੇ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੇ ਕੋਲ ਵੀ ਰਿਵਾਲਵਰ ਸੀ ਪਰ ਵਾਰਦਾਤ ਅੱਧੇ ਮਿੰਟ ਤੋਂ ਘੱਟ ਸਮੇਂ ਵਿਚ ਵਾਪਰ ਗਈ ਅਤੇ ਉਸਨੂੰ ਹਥਿਆਰ ਕੱਢਣ ਦਾ ਮੌਕਾ ਨਹੀਂ ਮਿਲਿਆ।

ਮ੍ਰਿਤਕ ਦੀ ਪਤਨੀ ਚਾਰ ਮਹੀਨੇ ਦੀ ਗਰਭਵਤੀ
ਉਧਰ ਹਸਪਤਾਲ ਦੇ ਡਾਕਟਰ ਗੌਰਵ ਅਸੀਜਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਚਾਰ ਮਹੀਨੇ ਦੀ ਗਰਭਵਤੀ ਸੀ ਅੱਜ ਤੀਸਰੀ ਵਾਰ ਉਹ ਚੈੱਕਅਪ ਕਰਾਉਣ ਆਏ ਸਨ ਪਰ ਕਾਰ 'ਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਘਟਨਾ ਵਾਪਰ ਗਈ। ਘਟਨਾ ਦਾ ਪਤਾ ਲੱਗਣ ਸਾਰ ਐੱਸ. ਪੀ. ਰਾਜਪਾਲ ਹੁੰਦਲ , ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ, ਐੱਸ. ਐੱਚ. ਓ. ਸਦਰ ਮਲਕੀਤ ਸਿੰਘ, ਐੱਸ. ਐੱਚ. ਓ. ਸਿਟੀ ਕਰਨਦੀਪ ਸੰਧੂ ਅਤੇ ਸੀ. ਆਈ. ਏ. ਇੰਚਾਰਜ ਸੁਖਜੀਤ ਸਿੰਘ ਸਮੇਤ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਸਨ। ਪੁਲਸ ਸੀ. ਸੀ. ਟੀ. ਵੀ. ਦੀ ਫੁਟੇਜ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੁਰਾਲੀ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੀ ਹਾਲਤ 'ਚ ਮੌਤ

PunjabKesari

ਮ੍ਰਿਤਕ ਉੱਪਰ ਕਈ ਮਾਮਲੇ ਸਨ ਦਰਜ
ਜਾਣਕਾਰੀ ਅਨੁਸਾਰ ਮ੍ਰਿਤਕ ਰਣਜੀਤ ਸਿੰਘ ਉੱਪਰ ਸ਼ਰਾਬ ਦੀ ਸਮਗਲਿੰਗ ਦੇ ਦੋਸ਼ ਲੱਗਦੇ ਸਨ ਅਤੇ ਉਸ ਉੱਪਰ ਪਹਿਲਾਂ ਵੀ ਸ਼ਰਾਬ ਵੇਚਣ, ਲੜ੍ਹਾਈਆਂ ਕਰਨ ਤੋਂ ਇਲਾਵਾ ਨਸ਼ੇ ਵਾਲੀਆਂ ਗੋਲੀਆਂ ਸਬੰਧੀ ਇਕ ਮਾਮਲਾ ਵੀ ਦਰਜ ਹੋਇਆ ਸੀ, ਜਿਸ ਵਿਚ ਉਹ ਕਰੀਬ ਪੌਣੇ ਦੋ ਸਾਲ ਜੇਲ 'ਚ ਰਹਿ ਕੇ ਆਇਆ ਸੀ। ਮ੍ਰਿਤਕ ਦੀ ਮਾਂ ਮਨਜੀਤ ਕੌਰ ਦਾ ਕਹਿਣਾ ਹੈ ਕਿ ਪੁਲਸ ਨੇ ਉਸ 'ਤੇ ਝੂਠਾ ਕੇਸ ਪਾਇਆ ਸੀ ਜਿਸ ਵਿਚ ਉਹ ਬਰੀ ਹੋ ਗਿਆ।

PunjabKesari

ਮ੍ਰਿਤਕ ਦੇ ਭਰਾ ਦਾ ਵੀ ਹੋਇਆ ਸੀ ਕਤਲ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਇਕ ਪੁੱਤਰ ਜਿੰਮੀ ਜੋ ਕਬੱਡੀ ਦਾ ਖਿਡਾਰੀ ਸੀ, ਸਵਾ ਚਾਰ ਸਾਲ ਪਹਿਲਾਂ ਦਬੜੀਖਾਨੇ ਕੋਲ ਗੈਗਸਰ ਦਵਿੰਦਰ ਬਬੀਹਾਂ ਦੇ ਭੁਲੇਖੇ ਨਾਲ ਮਾਰਿਆ ਗਿਆ ਸੀ। ਉਸ ਦਾ ਕਹਿਣਾ ਸੀ ਰਾਣੇ ਨੂੰ ਡਰ ਸੀ ਕਿ ਉਸਦਾ ਕਤਲ ਹੋ ਜਾਵੇਗਾ ਇਸ ਕਰਕੇ ਉਸਨੇ ਹਾਈਕੋਰਟ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਅਜੇ ਉਸਨੂੰ ਸੁਰੱਖਿਆ ਨਹੀਂ ਮਿਲੀ ਸੀ ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ


Anuradha

Content Editor Anuradha