ਚਾਵਾਂ ਨਾਲ ਗੁੜ ਖਾਣ ਵਾਲੇ ਸਾਵਧਾਨ! ਇੰਝ ਹੋ ਰਿਹੈ ਤਿਆਰ, ਵਿਭਾਗ ਵੱਲੋਂ ਹਦਾਇਤਾਂ ਜਾਰੀ

Saturday, Nov 30, 2024 - 06:55 PM (IST)

ਚਾਵਾਂ ਨਾਲ ਗੁੜ ਖਾਣ ਵਾਲੇ ਸਾਵਧਾਨ! ਇੰਝ ਹੋ ਰਿਹੈ ਤਿਆਰ, ਵਿਭਾਗ ਵੱਲੋਂ ਹਦਾਇਤਾਂ ਜਾਰੀ

ਨਵਾਂਸ਼ਹਿਰ (ਤ੍ਰਿਪਾਠੀ)- ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਗੁੜ ਤਿਆਰ ਕਰਨ ਵਾਲੇ ਇਕ ਵਿਕਰੇਤਾ ਦੀ ਅਚਨਚੇਤ ਚੈਕਿੰਗ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਖ਼ੂਹ ’ਤੇ ਚੀਨੀ ਦੀ ਵਰਤੋਂ ਕਰਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ। ਵਿਭਾਗ ਦੀ ਟੀਮ ਨੇ ਮੌਕੇ ’ਤੇ ਖੰਡ ’ਤੋਂ 474 ਕਿਲੋ ਤਿਆਰ ਗੁੜ, 55 ਕਿਲੋ ਚੀਨੀ ਅਤੇ ਫੂਡ ਕਲਰ ਵੀ ਬਰਾਮਦ ਕੀਤਾ। ਟੀਮ ਨੇ ਗੁੜ, ਖੰਡ ਅਤੇ ਖੰਡ ਦੇ ਸੈਂਪਲ ਲੈ ਕੇ ਜਾਂਚ ਲਈ ਸਟੇਟ ਲੈਬਾਰਟਰੀ ਵਿਚ ਭੇਜ ਦਿੱਤੇ ਹਨ। ਟੀਮ ਦੀ ਅਗਵਾਈ ਕਰ ਰਹੇ ਸਹਾਇਕ ਕਮਿਸ਼ਨਰ ਫੂਡ ਹਰਪ੍ਰੀਤ ਕੌਰ ਅਤੇ ਫੂਡ ਸੇਫ਼ਟੀ ਅਫ਼ਸਰ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਫੂਡ ਸੇਫ਼ਟੀ ਐਕਟ ਤਹਿਤ ਗੁੜ ਤਿਆਰ ਕਰਨ ਵਿਚ ਚੀਨੀ ਦੀ ਵਰਤੋਂ ਕਰਨ ਦੀ ਮਨਾਹੀ ਹੈ।

ਇਹ ਵੀ ਪੜ੍ਹੋ- ਵੱਡਾ ਖੁਲਾਸਾ: ਇਹ ਰਸਤੇ ਅਪਣਾ ਅਮਰੀਕਾ ਪਹੁੰਚੇ ਮੋਸਟ ਵਾਂਟੇਡ ਗੈਂਗਸਟਰ, ਜਲੰਧਰ ਨਾਲ ਜੁੜੇ ਤਾਰ

ਇਸੇ ਤਰ੍ਹਾਂ ਗੁੜ ਬਣਾਉਣ ਵਿਚ ਫੂਡ ਕਲਰ ਦੀ ਵਰਤੋਂ ਕਰਨ ਦੀ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵੇਲਣੇ ਤੋਂ ਲਏ ਸੈਂਪਲ ਸਟੇਟ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਜ਼ਿਲ੍ਹੇ ਭਰ ਵਿਚ ਗੁੜ ਤਿਆਰ ਕਰਨ ਵਾਲੇ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਗੁੜ ਤਿਆਰ ਕਰਨ ਵਿਚ ਕਿਸੇ ਕਿਸਮ ਦੇ ਰੰਗ, ਖੰਡ ਜਾਂ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਾ ਕਰਨ। ਫੂਡ ਸੇਫ਼ਟੀ ਵਿਭਾਗ ਮਿਲਾਵਟਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ ਅਤੇ ਅਜਿਹੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News