'ਜਨਤਾ ਕਰਫਿਊ' ਦਾ ਮਾਝੇ 'ਚ ਭਰਪੂਰ ਅਸਰ, ਚਾਰੇ ਪਾਸੇ ਛਾਇਆ ਸੰਨਾਟਾ (ਤਸਵੀਰਾਂ)

Sunday, Mar 22, 2020 - 12:19 PM (IST)

ਅੰਮ੍ਰਿਤਸਰ/ਗੁਰਦਾਸਪੁਰ/ਸੁਜਾਨਪੁਰ/ਅਜਨਾਲਾ (ਸੁਮਿਤ ਖੰਨਾ/ਵਿਨੋਦ/ਜੋਤੀ/ਬਾਠ)—ਦੁਨੀਆ ਭਰ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੀ ਜਾਰੀ ਹੈ। ਭਾਰਤ 'ਚ ਵੀ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਅੱਜ ਭਾਵ ਐਤਵਾਰ ਸਮੁੱਚੇ ਭਾਰਤ 'ਜਨਤਾ ਕਰਫਿਊ'  ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ 'ਚ ਜਨਤਾ ਕਰਫਿਊ ਦਾ ਅਸਰ ਕੁਝ ਖਾਸ ਅੰਦਾਜ਼ 'ਚ ਦੇਖਣ ਨੂੰ ਮਿਲਿਆ ਹੈ।

ਅੰਮ੍ਰਿਤਸਰ 'ਚ 'ਜਨਤਾ ਕਰਫਿਊ' ਦਾ ਅਸਰ-

PunjabKesari

 ਤਰਨਤਾਰਨ 'ਚ 'ਜਨਤਾ ਕਰਫਿਊ' ਦਾ ਅਸਰ-

PunjabKesari

ਗੁਰਦਾਸਪੁਰ 'ਚ ਜਨਤਾ ਕਰਫਿਊ ਦਾ ਅਸਰ-

ਜ਼ਿਲੇ ਭਰ ਦੇ ਵੱਖ-ਵੱਖ ਇਲਾਕਿਆਂ 'ਚ ਅੱਜ ਜਨਤਾ ਕਰਫਿਊ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੀ ਸਬਜ਼ੀ ਮੰਡੀ ਬੰਦ ਹੋਣ ਕਾਰਨ ਰੇਹੜੀ ਫੇਰੀ ਵਾਲਿਆਂ ਦਾ ਧੰਦਾ ਵੀ ਬੰਦ ਰਿਹਾ। ਇਸ ਦੇ ਨਾਲ ਹੀ ਸ਼ਹਿਰ 'ਚ ਬੱਸਾਂ ਦੀ ਆਵਾਜਾਈ ਦੇ ਨਾਲ ਹਰ ਤਰ੍ਹਾਂ ਦੀ ਆਵਾਜਾਈ ਵੀ ਬੰਦ ਹੈ, ਜਿਸ ਕਾਰਨ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਹੈ। ਸ਼ਹਿਰ ਦੇ ਹਸਪਤਾਲਾਂ 'ਚ ਵੀ ਸੁੰਨ ਛਾਈ ਹੋਈ ਹੈ।

PunjabKesari
ਸ਼ਹਿਰ 'ਚ ਸਵੇਰ ਤੋਂ ਹੀ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵੀ ਘੱਟ ਹੀ ਦਿਖਾਈ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਜਿਹੜੀਆਂ ਸੜਕਾਂ 'ਤੇ ਭੀੜ ਦੀ ਧੜਥੱਲੀ ਮਚੀ ਹੁੰਦੀ ਸੀ ਅਤੇ ਸੜਕ ਤੋਂ ਗੁਜ਼ਰਨਾ ਮੁਸ਼ਕਿਲ ਹੁੰਦਾ ਸੀ, ਅੱਜ ਉਹ ਸੜਕਾਂ ਬਿਲਕੁਲ ਹੀ ਖਾਲੀ ਦਿਖਾਈ ਦੇ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ 31 ਮਾਰਚ ਤਕ 'ਪੰਜਾਬ ਲੌਕ ਡਾਊਨ'

ਸੁਜਨਾਪੁਰ 'ਚ ਜਨਤਾ ਕਰਫਿਊ ਦਾ ਅਸਰ-

PunjabKesari
ਜਨਤਾ ਕਰਫਿਊ ਦੇ ਚੱਲਦਿਆਂ ਅੱਜ ਸਵੇਰ ਤੋਂ ਹੀ ਸੁਜਾਨਪੁਰ ਸ਼ਹਿਰ ਸਵੇਰ ਤੋਂ ਹੀ ਪੂਰੀ ਤਰ੍ਹਾਂ ਨਾਲ ਬੰਦ ਹੈ। ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਹੋਇਆ ਹੈ। ਉੱਥੇ ਹੀ ਪੁਲਸ ਵੱਲੋਂ ਸੁਜਾਨਪੁਰ ਦੇ ਥਾਂ ਥਾਂ 'ਤੇ ਨਾਕਾਬੰਦੀ ਵੀ ਕੀਤੀ ਗਈ ਅਤੇ ਆਉਣ-ਜਾਣ ਵਾਲੇ ਵਿਅਕਤੀ ਦੀ ਪੁੱਛ ਗਿੱਛ ਕੀਤੀ ਜਾ ਰਹੀ ਹੈ

PunjabKesari

ਜਨਤਾ ਕਰਫ਼ਿਊ ਦੇ ਚੱਲਦਿਆਂ ਅਜਨਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ-

PunjabKesari

ਇਹ  ਵੀ ਪੜ੍ਹੋ: ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ


Iqbalkaur

Content Editor

Related News