"6 ਮਹੀਨਿਆਂ ''ਚ ਭੇਜਾਂਗੇ ਕੈਨੇਡਾ...", ਪੁਲਸ ਨੇ ਠੱਗ ਪਤੀ-ਪਤਨੀ ਖ਼ਿਲਾਫ਼ ਦਰਜ ਕੀਤਾ ਮਾਮਲਾ

Friday, Nov 29, 2024 - 03:14 PM (IST)

"6 ਮਹੀਨਿਆਂ ''ਚ ਭੇਜਾਂਗੇ ਕੈਨੇਡਾ...", ਪੁਲਸ ਨੇ ਠੱਗ ਪਤੀ-ਪਤਨੀ ਖ਼ਿਲਾਫ਼ ਦਰਜ ਕੀਤਾ ਮਾਮਲਾ

ਸਮਰਾਲਾ (ਬਿਪਨ): ਸਮਰਾਲਾ ਪੁਲਸ ਵੱਲੋਂ ਇਕ ਵਿਆਹੁਤਾ ਜੋੜੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧੀ ਜਾਣਾਕਰੀ ਦਿੰਦਿਆਂ ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਦੱਸਿਆ ਕੀ ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਵਸਨੀਕ ਅਰਮਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇਣ ਵਾਲੇ ਪਤੀ-ਪਤਨੀ ਖ਼ਿਲਾਫ਼ ਧਾਰਾ 406, 420, 120 ਬੀ. ਭਾਰਤੀ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 25 ਹਜ਼ਾਰ ਪਰਿਵਾਰਾਂ ਦੇ ਸਿਰ 'ਤੇ ਲਟਕੀ ਤਲਵਾਰ!

ਉਨ੍ਹਾਂ ਦੱਸਿਆ ਕਿ ਅਰਮਿੰਦਰ ਸਿੰਘ ਪੁੱਤਰ ਬਲਵਿੰਦਰ ਵਾਸੀ ਮੁਸ਼ਕਾਬਾਦ ਨੇ ਬਿਆਨ ਦਰਜ ਕਰਾਏ ਕਿ ਅਮਰਿੰਦਰ ਸਿੰਘ ਵਾਸੀ  ਸੰਧੂ ਕਲਾਂ (ਬਰਨਾਲਾ) ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਵਾਸੀ ਮਾਛੀਵਾੜਾ ਸਾਹਿਬ ਨੇ ਉਸ ਨੂੰ 6 ਮਹੀਨੇ ਦੇ ਅੰਦਰ-ਅੰਦਰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਅਤੇ ਖੁਦ ਵੱਲੋਂ ਹਲਫੀਆ ਬਿਆਨ ਦੇ ਕੇ  ਜੂਨ 2023 ਵਿਚ ਉਨ੍ਹਾਂ ਕੋਲੋਂ ਤਿੰਨ ਲੱਖ ਰੁਪਏ ਵਸੂਲ ਕਰ ਲਏ, ਪ੍ਰੰਤੂ ਅਜੇ ਤੱਕ ਉਸ ਨੂੰ ਕੈਨੇਡਾ ਨਹੀਂ ਭੇਜਿਆ। ਜਦੋਂ ਉਨ੍ਹਾਂ ਵਾਰ-ਵਾਰ ਉਕਤ ਪਤੀ-ਪਤਨੀ ਨੂੰ ਕੈਨੇਡਾ ਭੇਜਣ ਸਬੰਧੀ ਪੁਛਿਆ ਗਿਆ ਤਾਂ ਉਹ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ, ਫਿਰ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਉਕਤ ਏਜੰਟ ਪਤੀ-ਪਤਨੀ ਨੇ ਕੋਈ ਥਾਂ ਸਿਰਾ ਨਾ ਫੜ੍ਹਾਇਆ ਤਾਂ ਅਗਸਤ 2024 ਨੂੰ ਉਨ੍ਹਾਂ ਨੇ SSP ਖੰਨਾ ਵਿਖੇ ਦਰਖਾਸਤ ਦਿੱਤੀ। ਇਸ 'ਤੇ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਸ ਨੇ ਦੋਨਾਂ ਧਿਰਾਂ ਦੇ ਬਿਆਨ ਲਏ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਕੋਹਲੀ-ਜਡੇਜਾ ਨਾਲ World Cup ਜਿੱਤ ਚੁੱਕਿਆ ਹੈ ਪੰਜਾਬ ਦਾ ਇਹ ਪੁੱਤ

ਇਨ੍ਹਾਂ ਬਿਆਨਾਂ ਵਿਚ ਕਿਰਨਦੀਪ ਕੌਰ ਨੇ ਲਿਖਾਇਆ ਕਿ ਉਸ ਦੀ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਅਣਬਣ ਹੋ ਗਈ ਹੈ, ਇਸ ਸਬੰਧੀ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਵਿਰੁੱਧ ਸਿਵਲ ਕੇਸ ਕੀਤਾ ਹੋਇਆ। ਇਨ੍ਹਾਂ ਨੇ ਕੈਨੇਡਾ ਜਾਣ ਲਈ ਜੋ ਪੈਸੇ ਪਾਏ ਸਨ ਉਹ ਉਸ ਦੇ ਪਤੀ ਦੇ ਖਾਤੇ ਵਿਚ ਪਾਏ ਸਨ। ਉਹ ਦਰਖ਼ਾਸਤਕਾਰ ਨੂੰ ਆਪਣੇ ਪਤੀ ਕੋਲ ਲਿਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਇਸ ਤਹਿਤ ਪੁਲਸ ਨੇ ਤਫਤੀਸ਼ ਪਿੱਛੋਂ ਪਤੀ-ਪਤਨੀ ਖ਼ਿਲਾਫ਼ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News