ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

Monday, May 01, 2023 - 06:01 PM (IST)

ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

ਭਾਮੀਆਂ ਕਲਾਂ (ਜਗਮੀਤ) : ਬੀਤੇ ਦਿਨੀਂ ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਸਾਹਬਾਣਾ ਦੇ ਨਜ਼ਦੀਕ ਇਕ ਵਿਅਕਤੀ ਦੀ ਅੱਧਸੜੀ ਲਾਸ਼ ਦੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਪੁਲਸ ਨੇ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਤਲ ਨੂੰ ਨਾਜਾਇਜ਼ ਸਬੰਧਾਂ ਅਤੇ ਪੈਸਿਆਂ ਦੇ ਲੈਣ-ਦੇਣ ਕਾਰਨ ਅੰਜਾਮ ਦਿੱਤਾ ਗਿਆ ਹੈ। ਕਾਤਲਾਂ ਨੂੰ ਫੜਨ ’ਚ ਮ੍ਰਿਤਕ ਦੀ ਵਰਨਾ ਕਾਰ ਨੇ ਵੱਡੀ ਭੂਮਿਕਾ ਨਿਭਾਉਂਦੇ ਹੋਏ ਪੁਲਸ ਦਾ ਰਾਹ ਸੌਖਾ ਕਰ ਦਿੱਤਾ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਵਾਸੀ ਟੇਪਰ ਕਾਲੋਨੀ, ਸ੍ਰੀ ਭੈਣੀ ਸਾਹਿਬ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਵਿਆਹ 1994 ’ਚ ਸਤਵਿੰਦਰ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ ਇਕ ਲੜਕਾ ਅਤੇ 2 ਲੜਕੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤਾ ਅਲਰਟ

ਮ੍ਰਿਤਕ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਪਰ ਪਿਛਲੇ 15 ਸਾਲ ਤੋਂ ਸਤਵਿੰਦਰ ਸਿੰਘ ਘਰ ਤੋਂ ਬਾਹਰ ਬਚਿੱਤਰ ਨਗਰ, ਜਮਾਲਪੁਰ ਦੀ ਰਹਿਣ ਵਾਲੀ ਪ੍ਰੇਮਿਕਾ ਰਮਨਦੀਪ ਕੌਰ ਉਰਫ ਰਮਨੀ ਪਤਨੀ ਸੰਦੀਪ ਨਾਗਪਾਲ ਨਾਲ ਰਹਿੰਦਾ ਸੀ। ਮ੍ਰਿਤਕ ਸਤਵਿੰਦਰ ਸਿੰਘ ਹੀ ਰਮਨਦੀਪ ਦੇ ਘਰ ਦਾ ਸਾਰਾ ਖਰਚ ਕਰਦਾ ਸੀ, ਜਿਸ ਨੇ ਕੁਝ ਹੋਰ ਪੈਸੇ ਵੀ ਰਮਨਦੀਪ ਕੌਰ ਨੂੰ ਉਧਾਰ ਦੇ ਰੱਖੇ ਸਨ। ਪਿਛਲੇ ਕੁਝ ਸਮੇਂ ਤੋਂ ਮ੍ਰਿਤਕ ਸਤਵਿੰਦਰ ਸਿੰਘ ਰਮਨਦੀਪ ਕੌਰ ਕੋਲੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ। ਸੁਰਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਸਤਵਿੰਦਰ ਨੇ ਫੋਨ ’ਤੇ ਉਸ ਨੂੰ ਦੱਸਿਆ ਸੀ ਕਿ ਰਮਨਦੀਪ ਉਸ ਨੂੰ ਧਮਕੀਆਂ ਦੇ ਰਹੀ ਸੀ ਕਿ ਜੇਕਰ ਉਹ ਉਸ ਤੋਂ ਅਲੱਗ ਹੋਇਆ ਅਤੇ ਪੈਸੇ ਮੰਗੇ ਤਾਂ ਉਹ ਸਤਵਿੰਦਰ ਨੂੰ ਖਤਮ ਕਰਵਾ ਦੇਵੇਗੀ, ਜਿਸ ਬਾਰੇ ਸਤਵਿੰਦਰ ਨੇ ਆਪਣੇ ਮਸੇਰੇ ਭਰਾ ਪਰਮਜੀਤ ਪੁੱਤਰ ਦਿਆਲ ਸਿੰਘ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਫਗਵਾੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਬੇਹੱਦ ਸ਼ਰਮਨਾਕ ਕਰਤੂਤ, ਕਾਰਨਾਮਾ ਅਜਿਹਾ ਸੁਣ ਉੱਡਣਗੇ ਹੋਸ਼

ਸਤਵਿੰਦਰ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰਮਨਦੀਪ ਦਾ ਪਤੀ ਸੰਦੀਪ ਨਾਗਪਾਲ, ਲੜਕਾ ਪ੍ਰਿੰਸ ਕੁਮਾਰ ਵਾਸੀ ਰਾਮਪੁਰਾ ਫੂਲ, ਬਠਿੰਡਾ, ਭਤੀਜਾ ਸ਼ਿਵਮ ਸਿੰਘ ਪੁੱਤਰ ਪ੍ਰੇਮ ਕੁਮਾਰ ਵਾਸੀ ਪ੍ਰੀਤ ਨਗਰ, ਮੋਗਾ ਅਤੇ ਅਕਾਸ਼ ਪੁੱਤਰ ਚੰਦਨ ਕੁਮਾਰ ਵਾਸੀ ਫਿਰੋਜ਼ਪੁਰ ਬਚਿੱਤਰ ਨਗਰ ’ਚ ਹੀ ਰਹਿ ਰਹੇ ਸਨ। ਥਾਣਾ ਮੁਖੀ ਨੇ ਦੱਸਿਆ ਬੀਤੀ 29 ਅਪ੍ਰੈਲ ਨੂੰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ, ਜਿਨ੍ਹਾਂ ਨੂੰ ਦੁਪਹਿਰ ਸਮੇਂ ਸਤਵਿੰਦਰ ਦੀ ਲਾਸ਼ ਪਿੰਡ ਸਾਹਬਾਣਾ, ਭੂਖੜੀ ਰੋਡ ’ਤੇ ਪਈ ਹੋਣ ਬਾਰੇ ਪਤਾ ਲੱਗਾ। ਮ੍ਰਿਤਕ ਦੀ ਵਰਨਾ ਕਾਰ ਬਾਰੇ ਵੀ ਸੁਰਜੀਤ ਕੌਰ ਨੇ ਹੀ ਪੁਲਸ ਨੂੰ ਜਾਣਕਾਰੀ ਦਿੱਤੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਬਾਅਦ ਉਕਤ ਸਾਰਿਆਂ ਨੂੰ ਹਿਰਾਸਤ ’ਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ। 

ਇਹ ਵੀ ਪੜ੍ਹੋ : ਫੁੱਫੜ ਨੇ ਆਪਣੀ ਪ੍ਰੇਮਿਕਾ ਨਾਲ ਕਰਵਾ ਦਿੱਤਾ ਭਤੀਜੇ ਦਾ ਵਿਆਹ, ਜਦੋਂ ਕਰਤੂਤ ਖੁੱਲ੍ਹੀ ਤਾਂ ਕਰਵਾ ਦਿੱਤਾ ਕਤਲ

ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਉਕਤ ਕਾਤਲਾਂ ਨੇ ਦੱਸਿਆ ਕਿ ਮ੍ਰਿਤਕ ਸਤਵਿੰਦਰ ਉਨ੍ਹਾਂ ਨੂੰ ਪੈਸਿਆਂ ਲਈ ਕਾਫੀ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਬੀਤੀ 28 ਅਪ੍ਰੈਲ ਦੀ ਰਾਤ ਨੂੰ ਹੋਈ ਬਹਿਸ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਹੋ ਕੇ ਇਕ ਰੱਸੀ ਨਾਲ ਸਤਵਿੰਦਰ ਸਿੰਘ ਦਾ ਗਲਾ ਘੁੱਟ ਕੇ ਮਾਰ ਦਿੱਤਾ, ਜਿਸ ਤੋਂ ਬਾਅਦ ਸਤਵਿੰਦਰ ਦੀ ਲਾਸ਼ ਨੂੰ ਵਰਨਾ ਕਾਰ ’ਚ ਲੱਦ ਕੇ ਸਵੇਰੇ ਕਰੀਬ 4 ਵਜੇ ਦੇ ਲਗਭਗ ਪਿੰਡ ਸਾਹਬਾਣਾ ਦੇ ਸੁੰਨਸਾਨ ਇਲਾਕੇ ’ਚ ਲਿਜਾ ਕੇ ਪਛਾਣ ਖਤਮ ਕਰਨ ਲਈ ਅੱਗ ਲਗਾ ਦਿੱਤੀ। ਮੁਲਜ਼ਮ ਸ਼ਿਵਮ ਅਤੇ ਪ੍ਰਿੰਸ ਮੋਟਰਸਾਈਕਲ ਰਾਹੀਂ ਪਿੱਛੇ ਚਲੇ ਗਏ, ਫਿਰ ਉਨ੍ਹਾਂ ਨੇ ਮ੍ਰਿਤਕ ਦੀ ਵਰਨਾ ਕਾਰ ਨੂੰ 33 ਫੁੱਟੀ ਰੋਡ ’ਤੇ ਸੁੰਨਸਾਨ ਜਗ੍ਹਾ ਉੱਪਰ ਛੱਡ ਦਿੱਤਾ।

ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਭੇਜਣ ਲਈ 7 ਬੈਂਡ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਮਹੀਨੇ ’ਚ ਹੀ ਚੰਨ ਚਾੜ੍ਹ ਗਈ ਨੂੰਹ ਰਾਣੀ

ਵਰਨਾ ਕਾਰ ਨੇ ਪਹੁੰਚਾਇਆ ਕਾਤਲਾਂ ਤੱਕ

ਸੂਤਰਾਂ ਦੀ ਮੰਨੀ ਜਾਵੇ ਤਾਂ ਮ੍ਰਿਤਕ ਸਤਵਿੰਦਰ ਸਿੰਘ ਦੇ ਕਾਤਲਾਂ ਤੱਕ ਪਹੁੰਚਣ ’ਚ ਵਰਨਾ ਕਾਰ ਨੇ ਵੱਡੀ ਭੂਮਿਕਾ ਅਦਾ ਕੀਤੀ। ਪੁਲਸ ਨੂੰ ਵਰਨਾ ਕਾਰ 33 ਫੁੱਟ ਰੋਡ ’ਤੇ ਸੁੰਨਸਾਨ ਹਾਲਤ ’ਚ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਕਾਰ ਦੇ ਨੰਬਰ ਤੋਂ ਉਸ ਦੇ ਮਾਲਕ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਪੁਲਸ ਸ੍ਰੀ ਭੈਣੀ ਸਾਹਿਬ ਦੀ ਟੇਪਰ ਕਾਲੋਨੀ ’ਚ ਪਹੁੰਚੀ, ਜਿੱਥੋਂ ਸਾਰਾ ਮਾਮਲਾ ਮ੍ਰਿਤਕ ਦੀ ਪਤਨੀ ਨੇ ਪੁਲਸ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ। ਇਸ ਤੋਂ ਬਾਅਦ ਕਾਤਲਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਾਤਲਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 5 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ। ਪੁਲਸ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪਰਿਵਾਰ ’ਤੇ ਆ ਟੁੱਟਾ ਦੁੱਖਾਂ ਦਾ ਪਹਾੜ, 15 ਸਾਲਾ ਪੁੱਤ ਦੀ ਲਾਸ਼ ਦੇਖ ਮਾਪਿਆਂ ਦੀਆਂ ਨਿਕਲ ਗਈਆਂ ਚੀਕਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News