ਵਿਆਹ ਦੇ 9 ਮਹੀਨਿਆਂ 'ਚ ਸਾਹਮਣੇ ਆਇਆ ਪਤੀ ਦਾ ਅਸਲੀ ਚਿਹਰਾ, ਟੁੱਟਾ ਘਰ

3/10/2020 6:46:41 PM

ਜਲੰਧਰ (ਵਰੁਣ)— ਨਾਜਾਇਜ਼ ਸੰਬੰਧਾਂ ਕਾਰਨ 9 ਮਹੀਨੇ ਪਹਿਲਾਂ ਹੀ ਵਸਿਆ ਘਰ ਟੁੱਟ ਗਿਆ। ਪੀੜਤ ਪਤਨੀ ਨੇ ਪਤੀ ਦੇ ਨਾਜਾਇਜ਼ ਸੰਬੰਧ ਫੜੇ ਤਾਂ ਪਤੀ ਨੇ ਨਵੀਂ ਵਿਆਹੀ ਨੂੰ ਪੇਕਿਆਂ ਤੋਂ ਦਾਜ ਲੈ ਕੇ ਵਾਪਸ ਆਉਣ ਦਾ ਕਹਿ ਕੇ ਘਰੋਂ ਕੱਢ ਦਿੱਤਾ। ਪੀੜਤ ਔਰਤ ਨੇ ਮਹਿਲਾ ਥਾਣੇ 'ਚ ਸ਼ਿਕਾਇਤ ਦੇ ਕੇ ਪਤੀ 'ਤੇ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕਰਵਾਇਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਚਾਂਦਨੀ ਪੁੱਤਰੀ ਰਣਜੀਤ ਵਾਸੀ ਕਾਦੀਆਂ ਵਾਲੀ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਉਸ ਦਾ ਵਿਆਹ ਪ੍ਰਿਤਪਾਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਿੱਠਾਪੁਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ। ਇਸ ਦੌਰਾਨ ਚਾਂਦਨੀ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੇ ਨਾਜਾਇਜ਼ ਸੰਬੰਧ ਵੀ ਹਨ। ਉਸ ਨੇ ਜਦੋਂ ਆਪਣੇ ਪਤੀ ਸਾਹਮਣੇ ਨਾਜਾਇਜ਼ ਸੰਬੰਧਾਂ ਦੀ ਗੱਲ ਰੱਖੀ ਤਾਂ ਪਤੀ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਦੋਸ਼ ਹੈ ਕਿ ਪ੍ਰਿਤਪਾਲ ਸਿੰਘ ਚਾਂਦਨੀ ਨੂੰ ਕਹਿੰਦਾ ਹੈ ਕਿ ਉਹ ਦਾਜ ਘੱਟ ਲੈ ਕੇ ਆਈ ਹੈ ਅਤੇ ਹੁਣ ਦਾਜ ਲੈ ਕੇ ਹੀ ਦੋਬਾਰਾ ਸਹੁਰੇ ਘਰ ਆਏ, ਇਹ ਕਹਿ ਕੇ ਚਾਂਦਨੀ ਨੂੰ ਘਰੋਂ ਕੱਢ ਦਿੱਤਾ। ਕਾਫੀ ਸਮੇਂ ਤੱਕ ਪ੍ਰਿਤਪਾਲ ਆਪਣੀ ਪਤਨੀ ਨੂੰ ਲੈਣ ਨਹੀਂ ਗਿਆ ਤਾਂ ਪੀੜਤ ਪਰਿਵਾਰ ਨੇ ਮਹਿਲਾ ਥਾਣੇ 'ਚ ਸ਼ਿਕਾਇਤ ਕਰ ਦਿੱਤੀ। ਮਹਿਲਾ ਥਾਣੇ ਦੀ ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਪ੍ਰਿਤਪਾਲ ਸਿੰਘ ਖਿਲਾਫ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪ੍ਰਿਤਪਾਲ ਦਾ ਪੱਖ ਜਾਣਨ ਲਈ ਉਸ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਬੰਦ ਸੀ।

ਇਹ ਵੀ ਪੜ੍ਹੋ: ਟਿਕ-ਟਾਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ 'ਚ ਮਾਰੀ ਛਾਲ, ਗਵਾ ਬੈਠਾ ਜਾਨ


shivani attri

Edited By shivani attri