ਨਾਜਾਇਜ਼ ਸ਼ਰਾਬ, ਹੈਰੋਇਨ ਸਣੇ 3 ਪੁਲਸ ਅਡ਼ਿੱਕੇ
Wednesday, Jul 25, 2018 - 05:58 AM (IST)
ਰਾਜਪੁਰਾ/ਘਨੌਰ, (ਮਸਤਾਨਾ, ਹਰਵਿੰਦਰ, ਅਲੀ)- ਥਾਣਾ ਸ਼ੰਭੂ ਅਤੇ ਥਾਣਾ ਖੇਡ਼ੀ ਗੰਡਿਅਾਂ ਦੀ ਪੁਲਸ ਵੱਲੋਂ ਕੀਤੀ ਗਈ ਵੱਖ-ਵੱਖ ਦੋ ਥਾਵਾਂ ’ਤੇ ਕਾਰਵਾਈ ਦੌਰਾਨ 3 ਵਿਅਕਤੀਆਂ ਨੂੰ 48 ਬੋਤਲਾਂ ਸ਼ਰਾਬ ਅਤੇ 10 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਖੇਡ਼ੀ ਗੰਡਿਅਾਂ ਵਿਚ ਤਾਇਨਾਤ ਥਾਣੇਦਾਰ ਅਮਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਬਠਲੀ ਵਾਸੀ ਕਰਨੈਲ ਸਿੰਘ ਆਪਣੇ ਘਰ ਵਿਚ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਵੇਚਦਾ ਹੈ। ਪੁਲਸ ਅਧਿਕਾਰੀ ਨੇ ਸਮੇਤ ਪੁਲਸ ਪਾਰਟੀ ਉਕਤ ਵਿਅਕਤੀ ਦੇ ਘਰ ਛਾਪਾ ਮਾਰ ਕੇ ਉਥੋਂ 48 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀਅਾਂ ਹਨ। ਇਸੇ ਤਰ੍ਹਾਂ ਥਾਣਾ ਸ਼ੰਭੂ ਵਿਚ ਤਾਇਨਾਤ ਸਬ-ਇੰਸਪੈਕਟਰ ਗੀਤਾ ਰਾਣੀ ਸਮੇਤ ਪੁਲਸ ਫੋਰਸ ਜੀ. ਟੀ. ਰੋਡ ’ਤੇ ਸ਼ੰਭੂ ਬੈਰੀਅਰ ਨੇਡ਼ੇ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਰੋਕ ਕੇ ਉਸ ਵਿਚ ਸਵਾਰ ਸੰਜੀਵ ਕੁਮਾਰ ਤੇ ਪ੍ਰਮੋਦ ਕੁਮਾਰ ਵਾਸੀ ਲੁਧਿਆਣਾ ਦੀ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
