ਅੰਮ੍ਰਿਤਸਰ ਦੇ ਮਸ਼ਹੂਰ ਆਈਲੈੱਟਸ ਸੈਂਟਰ ''ਤੇ ਪੁਲਸ ਦਾ ਛਾਪਾ, ਦੇਖੋ ਤਸਵੀਰਾਂ
Tuesday, Sep 08, 2020 - 06:22 PM (IST)
ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਇਕ ਆਈਲੈੱਟਸ ਸੈਂਟਰ ਵਿਚ ਪੁਲਸ ਵਲੋਂ ਰੇਡ ਕੀਤੀ ਗਈ ਅਤੇ ਆਈਲੈੱਟਸ ਸੈਂਟਰ ਦੇ ਮਾਲਕ 'ਤੇ ਮਾਮਲਾ ਦਰਜ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਕੋਰੋਨਾ ਦੇ ਚੱਲਦੇ ਸਰਕਾਰ ਨੇ ਸਾਰੇ ਸਿੱਖਿਅਕ ਸਥਾਨ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਪਰ ਬਾਵਜੂਦ ਇਸ ਦੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਸਥਿਤ ਆਈਲੈੱਟਸ ਸੈਂਟਰ ਵਿਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : 14 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ
ਦਰਅਸਲ ਪੁਲਸ ਨੂੰ ਇਸ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਰਣਜੀਤ ਐਵੇਨਿਊ ਸਥਿਤ ਇਕ ਮਸ਼ਹੂਰ ਆਈਲੈੱਟਸ ਸੈਂਟਰ ਵਿਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਇਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਜਦੋਂ ਉਕਤ ਆਈਲੈੱਟਸ ਸੈਂਟਰ 'ਤੇ ਰੇਡ ਕੀਤੀ ਤਾਂ ਦੇਖਿਆ ਕਿ ਉਥੇ 50 ਤੋਂ ਵੱਧ ਬੱਚੇ ਆਈਲੈੱਟਸ ਸੈਂਟਰ ਵਿਚ ਪੜ੍ਹਾਈ ਕਰ ਰਹੇ ਸਨ ਜਿਸ ਤੋਂ ਬਾਅਦ ਪੁਲਸ ਨੇ ਬੱਚਿਆਂ ਨੂੰ ਘਰ ਭੇਜ ਦਿੱਤਾ ਅਤੇ ਆਈਲੈੱਟਸ ਸੈਂਟਰ ਦੇ ਮਾਲਕਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ