ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਮਿਲੀ ICCSR ਫੈਲੋਸ਼ਿਪ
Thursday, Feb 28, 2019 - 12:57 PM (IST)
ਲੁਧਿਆਣਾ- ਪੀ. ਏ. ਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਪੀ. ਐਚ-ਡੀ. ਦੀ ਵਿਦਿਆਰਥਣ ਕੁਮਾਰੀ ਮਰੀਆ ਮੁਹੰਮਦ ਨੂੰ ਆਈ. ਸੀ. ਐਸ. ਐਸ. ਆਰ. ਵੱਲੋਂ ਕੁਲਵਕਤੀ ਡਾਕਟਰਲ ਖੋਜ ਫੈਲੋਸ਼ਿਪ ਪ੍ਰਾਪਤ ਹੋਈ ਹੈ। ਵਰਣਨਯੋਗ ਹੈ ਕਿ ਕੁਮਾਰ ਮਰੀਆ ਡਾ. ਸੰਦੀਪ ਕੌਰ ਦੀ ਅਗਵਾਈ 'ਚ ਮਿਊਂਚਲ ਫੰਡ ਸਕੀਮਾਂ ਦੇ ਦੁਵੱਲੇ ਪ੍ਰਭਾਵਾਂ ਬਾਰੇ ਆਪਣਾ ਪੀ.ਐਚ-ਡੀ ਦਾ ਖੋਜ ਕਾਰਜ ਕਰ ਰਹੇ ਹਨ । ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਅਤੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਮੁਖੀ ਡਾ. ਪ੍ਰਤਿਭਾ ਗੋਇਲ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਪੇਸ਼ ਕੀਤੀ ।