ਸੀਨੀਅਰ IAS ਅਧਿਕਾਰੀਆਂ ਨੂੰ ਵੀ ਦਿੱਤਾ ਜਾਵੇਗਾ ਜ਼ਿਲ੍ਹਾ DC ਵਜੋਂ ਸੇਵਾ ਦਾ ਮੌਕਾ : ਸਿੰਗਲਾ
Tuesday, Feb 16, 2021 - 10:02 PM (IST)
![ਸੀਨੀਅਰ IAS ਅਧਿਕਾਰੀਆਂ ਨੂੰ ਵੀ ਦਿੱਤਾ ਜਾਵੇਗਾ ਜ਼ਿਲ੍ਹਾ DC ਵਜੋਂ ਸੇਵਾ ਦਾ ਮੌਕਾ : ਸਿੰਗਲਾ](https://static.jagbani.com/multimedia/2021_2image_22_02_059950436jht.jpg)
ਮਾਨਸਾ/ਬੁਢਲਾਡਾ, (ਮਿੱਤਲ/ਮਨਜੀਤ)- ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਆਈ. ਏ. ਐੱਸ. ਡਿਪਟੀ ਕਮਿਸ਼ਨਰ ਸੰਬੰਧੀ ਬੈਚ 2012 ਤੋਂ ਪਹਿਲਾਂ 2010, 2011 ਦੇ ਰਹਿੰਦੇ ਆਈ. ਏ. ਐੱਸ. ਅਧਿਕਾਰੀਆਂ ਦੀ ਸੀਨੀਅਰਤਾ ਨੂੰ ਦੇਖਦੇ ਹੋਏ ਡੀ. ਸੀ. ਵਜੋਂ ਸੇਵਾ ਕਰਨ ਦਾ ਮੌਕਾ ਦੇਣ ਦੀ ਮੰਗ ਉੱਠੀ ਹੈ। ਇਸ ਸੰਬੰਧੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੋਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹੁਣ ਤੱਕ 2012 ਦੇ ਆਈ.ਏ.ਐੱਸ. ਅਧਿਕਾਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਯੁਕਤ ਕਰ ਰਹੀ ਹੈ। ਜਦੋਂ ਕਿ ਅੱਜ ਵੀ ਅਨੇਕਾਂ ਆਈ.ਏ.ਐੱਸ. 2010-2011 ਅਤੇ ਇਸ ਤੋਂ ਵੀ ਹੇਠਲੇ ਪੱਧਰ ਦੇ ਅਧਿਕਾਰੀ ਨਿਯੁਕਤ ਕਰਨੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 2013 ਦੇ ਬੈਚ ਲਾਉਣ ਤੋਂ ਪਹਿਲਾਂ 2012 ਤੋਂ ਹੇਠਲੇ ਅਧਿਕਾਰੀਆਂ ਨੂੰ ਵੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਜਾਵੇਗਾ ਤਾਂਕਿ ਪ੍ਰਸ਼ਾਸ਼ਨਿਕ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਨਿਖਾਰ ਆ ਸਕੇ ਅਤੇ ਲੋਕਾਂ ਦਾ ਵੀ ਇਸ ਮਹਿਕਮੇ ਵਿੱਚ ਭਰੋਸਾ ਵਧ ਸਕੇ। ਸ਼੍ਰੀ ਸਿੰਗਲਾ ਨੇ ਕਿਹਾ ਕਿ ਅੋਰਤਾਂ ਨੂੰ 50% ਰਾਖਵਾਂਕਰਨ ਅਤੇ ਜ਼ਿਲ੍ਹਾ ਪੱਧਰੀ ਅਤੇ ਸਬ-ਡਵੀਜਨ ਪੱਧਰ 'ਤੇ ਅਸਾਮੀਆਂ ਵਿੱਚ ਨਿਯੁਕਤ ਕੀਤਾ ਜਾਵੇ ਤਾਂਕਿ ਅੋਰਤਾਂ ਨੂੰ ਵੀ ਇਸ ਮੁਕਾਮ 'ਤੇ ਪਹੁੰਚਣ ਅਤੇ ਉੱਚ ਪੱਧਰੀ ਅਸਾਮੀਆਂ ਵਿੱਚ ਹੋਣ ਦਾ ਮਾਣ ਮਿਲ ਸਕੇ। ਜਿਸ ਕਾਰਨ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ ਅਤੇ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰ ਸਕਣ।