ਰਾਜਪਾਲ ਬਨਵਾਰੀ ਲਾਲ ਦੀ ਦੋ-ਟੁਕ, "ਮੰਤਰੀ ਕੀ ਬੋਲਦੇ ਹਨ, ਮੈਨੂੰ ਫਰਕ ਨਹੀਂ ਪੈਂਦਾ"

06/10/2023 12:21:54 AM

ਗੁਰਦਾਸਪੁਰ (ਵਿਨੋਦ) : ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਸਵਾਲ ਉਠਾਉਣ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਵਾਬ ਦਿੱਤਾ ਹੈ। ਰਾਜਪਾਲ ਨੇ ਦੋ-ਟੁਕ ਸ਼ਬਦਾਂ ’ਚ ਕਿਹਾ ਕਿ ਮੰਤਰੀ ਕੀ ਬੋਲਦੇ ਹਨ, ਇਸ ਤੋਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਇਨ੍ਹਾਂ ਗੱਲਾਂ ਦੀ ਮੈਂ ਪ੍ਰਵਾਹ ਕਰਦਾ ਹਾਂ। ਇਸ ਦੇ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ, ਮੈਂ ਰਾਜਨੀਤੀ ਨਹੀਂ ਕਰਦਾ, ਮੈਂ ਆਪਣਾ ਕੰਮ ਕਰ ਰਿਹਾ ਹਾਂ। ਜਿੱਥੇ ਚੰਗੇ ਕੰਮ ਹੁੰਦੇ ਹਨ, ਮੈਂ ਉਥੇ ਪੁਲਸ ਅਤੇ ਪ੍ਰਸ਼ਾਸਨ ਦੀ ਤਾਰੀਫ ਵੀ ਕਰਦਾ ਹਾਂ। ਜਿੱਥੇ ਘਾਟ ਦਿਸੇਗੀ, ਮੈਂ ਬੋਲਾਂਗਾ। ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ।

ਇਹ ਵੀ ਪੜ੍ਹੋ : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਵਾਰ-ਵਾਰ ਨਿਕਲਣ ’ਤੇ ਪੰਜਾਬ ਦੇ ਕੁਝ ਮੰਤਰੀਆਂ ਨੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਨਾਲ ਸੂਬੇ ’ਚ ਦੌਰੇ ਕਰਨਾ ਰਾਜਪਾਲ ਦਾ ਕੰਮ ਨਹੀਂ ਹੈ। ਇਹ ਸਵਾਲ ਰਾਜਪਾਲ ਦੇ ਪਹਿਲੇ ਪੰਜਾਬ ਬਾਰਡਰ ਏਰੀਆ ਦੇ ਦੌਰੇ ਸਮੇਂ ਵੀ ਉਠਦੇ ਰਹੇ ਹਨ। ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸਰਕਾਰੀ ਚੌਥਾ ਅਤੇ ਗੈਰ-ਸਰਕਾਰੀ ਪੰਜਵਾਂ ਦੌਰਾ ਹੈ। ਇਸ ਦੌਰਾਨ ਜੋ-ਜੋ ਫ਼ੈਸਲਾ ਲਈ ਗਏ, ਉਸਦਾ ਹੁਣ ਅਸਰ ਦਿਸਣ ਲੱਗਾ ਹੈ।

ਇਹ ਵੀ ਪੜ੍ਹੋ : ਭਾਰਤ ਕਿਸੇ ਦਬਾਅ ਅਤੇ ਗਲਤ ਮਸ਼ਵਰੇ ਤੋਂ ਪ੍ਰਭਾਵਿਤ ਨਹੀਂ ਹੁੰਦਾ : ਜੈਸ਼ੰਕਰ

ਪੰਜਾਬ ’ਚ ਨਸ਼ਾ ਸਮੱਗਲਿੰਗ ਰੋਕਣ ਲਈ ਸਰਜੀਕਲ ਸਟ੍ਰਾਈਕ ਨੂੰ ਜ਼ਰੂਰੀ ਦੱਸਿਆ

ਅੰਮ੍ਰਿਤਸਰ (ਨੀਰਜ) : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਨਸ਼ਾ ਅਤੇ ਸਮੱਗਲਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ, ਪੰਜਾਬ ਪੁਲਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਬਦੌਲਤ ਨਸ਼ਾ ਸਮੱਗਲਰਾਂ ਦਾ ਲੱਕ ਟੁੱਟਾ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਵਿਭਾਗਾਂ ਅਤੇ ਏਜੰਸੀਆਂ ਦੀ ਬਦੌਲਤ ਗੁਆਂਢੀ ਦੇਸ਼ ਵੱਲੋਂ ਨਸ਼ੇ ਅਤੇ ਹਥਿਆਰਾਂ ਦੇ ਭੇਜੇ ਜਾ ਰਹੇ ਡਰੋਨਾਂ ਨੂੰ ਡੇਗਿਆ ਜਾ ਰਿਹਾ ਹੈ ਜੋ ਸਾਡੀ ਵੱਡੀ ਕਾਮਯਾਬੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਕੀ ਤੁਸੀਂ ਦੇਖਿਆ ਨੌਕਰੀਪੇਸ਼ਾ ਕੁੱਤਾ? ਹਰ ਮਹੀਨੇ ਮਿਲਦੀ ਹੈ 35000 ਤਨਖਾਹ

ਇਸ ਮੌਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ 6 ਸਰਹੱਦੀ ਜ਼ਿਲਿਆਂ ’ਚ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿ. ਮੀ. ਘੇਰੇ ’ਚ ਪੈਂਦੇ ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਕਤ ਕਮੇਟੀਆਂ ’ਚੋਂ ਜੋ ਕਮੇਟੀ ਆਪਣੇ ਪਿੰਡ ਜਾਂ ਖੇਤਰ ’ਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਗੀ। ਅਾਗਾਮੀ 26 ਜਨਵਰੀ ਨੂੰ ਸੂਬਾ ਪੱਧਰੀ ਪ੍ਰੋਗਰਾਮ ’ਚ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਤਰ੍ਹਾਂ ਹਰ ਜ਼ਿਲੇ ’ਚੋਂ ਪਹਿਲੇ ਨੰਬਰ ’ਤੇ ਆਉਣ ਵਾਲੇ ਨੂੰ 3 ਲੱਖ, ਦੂਜੇ ਨੰਬਰ ਵਾਲੇ ਨੂੰ 2 ਲੱਖ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਡੀ. ਆਈ. ਜੀ. ਬਾਰਡਰ ਰੇਂਜ ਨਰੇਂਦਰ ਭਾਰਗਵ ਵੱਲੋਂ ਬੀਤੇ ਦਿਨੀਂ ਪਠਾਨਕੋਟ ਸੀਮਾ ਖੇਤਰ ’ਚ ਡਰੋਨ ਰਾਹੀਂ ਹੋਣ ਵਾਲੀ ਸਮੱਗਲਿੰਗ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਸਿਸਟਮ ਨੂੰ ਸਮੂਹ ਸਰਹੱਦੀ ਪੱਟੀ ’ਚ ਲਾਗੂ ਕਰਨ ਦੀ ਹਦਾਇਤ ਦਿੱਤੀ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਤੇ ਸਰਬੀਆ ਦਾ ਦੌਰਾ ਕੀਤਾ ਪੂਰਾ, ਯੂਰਪ ਦੀ ਸੀ ਉਨ੍ਹਾਂ ਦੀ ਪਹਿਲੀ ਯਾਤਰਾ

ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ’ਚ ਸੀ . ਸੀ . ਟੀ . ਵੀ. ਕੈਮਰੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਸਿੱਧੇ ਸਾਡੇ ਨਾਲ ਯੁੱਧ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜਵਾਨਾਂ ਨੂੰ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਦੇ ਕੇ ਗੁੰਮਰਾਹ ਕਰ ਰਿਹਾ ਹੈ ਅਤੇ ਲੁਕ ਕੇ ਲੜਾਈ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਰੋਕਣ ਲਈ ਇਕ-ਦੋ ਸਰਜੀਕਲ ਸਟਰਾਈਕ ਜ਼ਰੂਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News