ਸਰਹੱਦ ਪਾਰ: ਪਾਖੰਡੀ ਤਾਂਤਰਿਕ ਨੇ ਬੱਚੇ ਦਾ ਕਤਲ ਕਰ ਉਸ ਦੀ ਨਾਬਾਲਿਗ ਭੈਣ ਨਾਲ ਕੀਤਾ ਨਿਕਾਹ

Sunday, Jul 17, 2022 - 02:36 PM (IST)

ਸਰਹੱਦ ਪਾਰ: ਪਾਖੰਡੀ ਤਾਂਤਰਿਕ ਨੇ ਬੱਚੇ ਦਾ ਕਤਲ ਕਰ ਉਸ ਦੀ ਨਾਬਾਲਿਗ ਭੈਣ ਨਾਲ ਕੀਤਾ ਨਿਕਾਹ

ਗੁਰਦਾਸਪੁਰ (ਵਿਨੋਦ) - ਪਾਖੰਡੀ ਤਾਂਤਰਿਕ ਨੇ ਬੱਚੇ ਦੀ ਹੱਤਿਆ ਕਰ ਕੇ ਉਸਦੀ ਨਾਬਾਲਿਗ ਭੈਣ ਨਾਲ ਨਿਕਾਹ ਕਰ ਲਿਆ। ਨਾਦਰਾ ਇਲਾਕੇ ’ਚ ਇਕ ਹਸਨ ਨਾਂ ਦਾ ਤਾਂਤਰਿਕ ਇਲਾਕੇ ’ਚ ਕਾਫੀ ਮਸ਼ਹੂਰ ਸੀ। ਕਾਦਰ ਆਪਣੀ ਪਤਨੀ ਹਲੀਮਾ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ ਅਤੇ ਤਾਂਤਰਿਕ ਹੀ ਪਤਨੀ ਦੇ ਰੂਹਾਨੀ ਇਲਾਜ ਲਈ ਆਉਂਦਾ ਸੀ। ਇਸ ਦੌਰਾਨ ਹਸਨ ਦਾ ਕਾਦਰ ਦੀ ਲੜਕੀ ’ਤੇ ਦਿਲ ਆ ਗਿਆ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਪਹਿਲਾਂ ਤਾਂ ਹਸਨ ਨੇ ਕਿਹਾ ਕਿ ਜੇਕਰ ਉਹ ਆਪਣੀ ਪਤਨੀ ਨੂੰ ਠੀਕ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਲੜਕਿਆਂ ਦੀ ਬਲੀ ਦੇਣੀ ਹੋਵੇਗੀ। ਹਸਨ ਪੀਰ ਦੇ ਕਹਿਣ ’ਤੇ ਕਾਦਰ ਨੇ ਆਪਣੇ ਦੋਵੇਂ ਲੜਕੇ ਹਸਨ ਨੂੰ ਸੌਂਪ ਦਿੱਤੇ। ਹਸਨ ਦੀ ਕੁੱਟਮਾਰ ਨਾਲ ਇਕ ਬੱਚੇ ਦੀ ਮੌਤ ਹੋ ਗਈ, ਜਦ ਕਿ ਦੂਜਾ ਬੁਰੀ ਹਾਲਤ ਵਿਚ ਹਸਪਤਾਲ ਦਾਖ਼ਲ ਹੈ। ਹਸਨ ਨੇ ਇਸ ਦੌਰਾਨ ਕਾਦਰ ਨੂੰ ਕਿਹਾ ਕਿ ਉਸ ਦੇ ਪੀਰ ਮਾਲਿਕ ਨੇ ਉਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਿਸੇ ਨਾਬਾਲਿਗ ਲੜਕੀ ਨਾਲ ਨਿਕਾਹ ਕਰੇ, ਜਿਸ ’ਤੇ ਕਾਦਰ ਨੇ ਆਪਣੀ ਲੜਕੀ ਨੂੰ ਹਸਨ ਕੋਲ ਵੇਚ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’

ਇਸ ਤੋਂ ਬਾਅਦ ਹਸਨ ਲੜਕੀ ਨੂੰ ਲੈ ਕੇ ਦੂਜੇ ਸ਼ਹਿਰ ਚਲਾ ਗਿਆ ਅਤੇ ਉਥੇ ਇਕ ਧਾਰਮਿਕ ਸਮਾਗਮ ਕਰਕੇ ਉਸ ਨੇ ਲੜਕੀ ਨਾਲ ਨਿਕਾਹ ਕਰ ਲਿਆ। ਇਸੇ ਦੌਰਾਨ ਕਾਦਰ ਦੀ ਪਤਨੀ ਦੀ ਮੌਤ ਹੋ ਗਈ, ਜਿਸ ’ਤੇ ਕਾਦਰ ਨੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਦੇ ਬਾਅਦ ਉਕਤ ਤਾਂਤਰਿਕ ਨੂੰ ਉਸ ਦੇ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਵੀ ਬਰਾਮਦ ਕਰ ਲਿਆ।


author

rajwinder kaur

Content Editor

Related News