ਪਤਨੀ ਨੂੰ ਨਾਜਾਇਜ਼ ਸੰਬੰਧ ਬਣਾਉਣ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਗੁੱਸੇ ''ਚ ਆਏ ਪ੍ਰੇਮੀ ਨੇ ਕੀਤਾ ਇਹ ਹਾਲ

Tuesday, Jun 13, 2017 - 07:04 PM (IST)

ਪਤਨੀ ਨੂੰ ਨਾਜਾਇਜ਼ ਸੰਬੰਧ ਬਣਾਉਣ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਗੁੱਸੇ ''ਚ ਆਏ ਪ੍ਰੇਮੀ ਨੇ ਕੀਤਾ ਇਹ ਹਾਲ

ਬਠਿੰਡਾ(ਵਿਜੇ)— ਆਪਣੀ ਪਤਨੀ ਨੂੰ ਨਾਜਾਇਜ਼ ਸੰਬੰਧ ਬਣਾਉਣ ਤੋਂ ਰੋਕਣਾ ਪਤੀ ਨੂੰ ਭਾਰੀ ਪੈ ਗਿਆ। ਗੁੱਸੇ 'ਚ ਆਏ ਪਤਨੀ ਦੇ ਪ੍ਰੇਮੀ ਨੇ ਉਸ ਦਾ ਅਜਿਹਾ ਹਾਲ ਕੀਤਾ, ਜਿਸ ਬਾਰੇ ਸੁਣ ਤੁਸੀਂ ਵੀ ਹੈਰਾਨ ਰਹਿ ਜਾÎਓਗੇ। ਮਹਿਲਾ ਦੇ ਪ੍ਰੇਮੀ ਨੇ ਘਰ 'ਚ ਦਾਖਲ ਹੋ ਕੇ ਉਕਤ ਵਿਅਕਤੀ ਨੂੰ ਬਿਜਲੀ ਦਾ ਕਰੰਟ ਲਗਾ ਦਿੱਤਾ ਅਤੇ ਨਾਲ ਹੀ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ। ਪੁਲਸ ਨੇ ਇਸ ਸੰਬੰਧ 'ਚ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਕਰੰਟ ਲੱਗਣ ਦੀ ਘਟਨਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਪੀੜਤ ਅਸ਼ੋਕ ਕੁਮਾਰ ਵਾਸੀ ਬਠਿੰਡਾ ਨੇ ਥਾਣਾ ਕੈਂਨਾਲ ਕਾਲੋਨੀ ਪੁਲਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਵਾਸੀ ਬਠਿੰਡਾ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਨਾ ਸਿਰਫ ਉਸ ਦੇ ਨਾਲ ਕੁੱਟਮਾਰ ਹੀ ਕੀਤੀ ਸਗੋਂ ਉਸ ਨੂੰ ਬਿਜਲੀ ਦਾ ਕਰੰਟ ਵੀ ਲਗਾਇਆ। ਉਸ ਨੇ ਦੱਸਿਆ ਕਿ ਦੋਸ਼ੀ ਗੁਰਸੇਵਕ ਸਿੰਘ ਨੇ ਉਸ ਦੀ ਪਤਨੀ ਦੇ ਨਾਲ ਗੈਰ ਸੰਬੰਧ ਸਨ। ਜਦੋਂ ਅਸ਼ੋਕ ਨੇ ਪਤਨੀ ਅਤੇ ਦੋਸ਼ੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News