ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਬੇਟੀ ਗੰਭੀਰ ਜ਼ਖਮੀਂ

Monday, Jan 28, 2019 - 02:37 PM (IST)

ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਬੇਟੀ ਗੰਭੀਰ ਜ਼ਖਮੀਂ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇੱਥੇ ਇਕ ਗੱਡੀ ਵਲੋਂ ਸਕੂਟਰੀ 'ਚ ਟੱਕਰ ਮਾਰ ਦੇਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਸੋਹਣ ਲਾਲ ਨੇ ਦੱਸਿਆ ਕਿ ਪੁਲਸ ਕੋਲ ਸਤੀਸ਼ ਗੋਇਲ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਭਰਾ ਦੀਪਕ ਗੋਇਲ ਅਤੇ ਉਸ ਦੀ ਘਰਵਾਲੀ ਸੀਮਾ ਰਾਣੀ ਤੇ ਉਸ ਦੀ ਬੇਟੀ ਸਕੂਟਰੀ 'ਤੇ ਸਵਾਰ ਹੋ ਕੇ ਦਵਾਈ ਲੈਣ ਲਈ ਮਾਲੇਰਕੋਟਲਾ ਜਾ ਰਹੇ ਸੀ। ਮੈਂ ਧੂਰੀ ਰੋਡ 'ਤੇ ਰਾਧਾ ਸੁਆਮੀ ਸਤਿਸੰਗ ਭਵਨ 'ਚ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਥੋੜ੍ਹੀ ਦੇਰ ਬਾਅਦ ਮੇਰੇ ਕੋਲ ਆ ਗਏ। ਅਸੀਂ ਮਾਲੇਰਕੋਟਲਾ ਨੂੰ ਰਵਾਨਾ ਹੋ ਗਏ। ਜਦੋਂ ਅਸੀਂ ਟੀ-ਪੁਆਇੰਟ ਬੰਗਾਂਵਾਲੀ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਮੇਰੇ  ਭਰਾ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਮੇਰੀ ਭਰਜਾਈ ਸੀਮਾ ਦੀ ਹਸਪਤਾਲ 'ਚ ਜਾਂਦੇ ਸਮੇਂ ਮੌਤ ਹੋ ਗਈ ਅਤੇ ਜ਼ਖਮੀ ਬੱਚੀ ਨੂੰ ਸੰਗਰੂਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਸਤੀਸ਼ ਗੋਇਲ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਡਰਾਈਵਰ ਸ਼ੇਰ ਸਿੰਘ ਵਾਸੀ ਧੂਰੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News