ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ

Monday, Aug 17, 2020 - 12:35 PM (IST)

ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ

ਅਮਲੋਹ (ਗਰਗ, ਜੋਗਿੰਦਰਪਾਲ) : ਇੱਥੋਂ ਦੇ ਨਜ਼ਦੀਕੀ ਪਿੰਡ ਭੱਦਲਥੂਹਾ ਵਿਖੇ ਇਕ ਪਰਵਾਸੀ ਵਿਅਕਤੀ ਵੱਲੋਂ ਚਾਕੂ ਮਾਰ ਕੇ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਪਤਨੀ ਦੀਪਕ ਮੰਡਲ ਜੋ ਕਿ ਮਹਾਰਾਜਾ ਪੈਲੇਸ ਦੇ ਨਜ਼ਦੀਕ ਇਕ ਆਰੇ ’ਤੇ ਰਹਿੰਦੇ ਸਨ, ਦਾ ਆਪਸ ’ਚ ਘਰੇਲੂ ਕਲੇਸ਼ ਰਹਿੰਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ : ਬਿਨਾਂ ਟੈਸਟ ਦੇ ਘੁੰਮ ਰਹੇ ਹਜ਼ਾਰਾਂ ਕੋਰੋਨਾ ਮਰੀਜ਼, 'ਕਮਿਊਨਿਟੀ ਸਪਰੈੱਡ' ਦਾ ਖ਼ਤਰਾ

ਬੀਤੇ ਦਿਨ ਸਵੇਰੇ ਦੀਪਕ ਮੰਡਲ ਨੇ ਚਾਕੂ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਥਾਣਾ ਅਮਲੋਹ ਦੇ ਮੁਖੀ ਅਮਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਆਰੇ ’ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਜਗਦੀਪ ਸਿੰਘ ਪੁੱਤਰ ਜਸਵੀਰ ਸਿੰਘ ਦੇ ਬਿਆਨ ’ਤੇ ਦੀਪਕ ਕੁਮਾਰ ਖਿਲਾਫ਼ ਧਾਰਾ-302 ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੁਲਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 'ਲੈਂਡ ਪੂਲਿੰਗ ਨੀਤੀ' ਸਬੰਧੀ ਅਹਿਮ ਫ਼ੈਸਲਾ

ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲੱਗ ਪਈ ਸੀ, ਜਿਸ ਕਾਰਣ ਦੋਵਾਂ ’ਚ ਆਪਸੀ ਕਲੇਸ਼ ਵੀ ਰਹਿੰਦਾ ਸੀ, ਜਿਸ ਤੋਂ ਖਫ਼ਾ ਹੋ ਕੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵੱਡਾ ਐਲਾਨ, 12ਵੀਂ ਤੱਕ ਹੋਵੇਗੀ 'ਮੁਫ਼ਤ ਪੜ੍ਹਾਈ'
 


author

Babita

Content Editor

Related News