ਪਤੀ ਤੇ ਦੋਸਤਾਂ ਨਾਲ ਘੁੰਮਣ ਆਈ ਕੁੜੀ ਦੀ ਹੋਟਲ ''ਚ ਮੌਤ, ਦੂਜੀ ਮੰਜ਼ਿਲ ਤੋਂ ਡਿਗਦਿਆਂ ਹੀ ਨਿਕਲੇ ਸਾਹ

Friday, Aug 09, 2024 - 06:20 PM (IST)

ਪਤੀ ਤੇ ਦੋਸਤਾਂ ਨਾਲ ਘੁੰਮਣ ਆਈ ਕੁੜੀ ਦੀ ਹੋਟਲ ''ਚ ਮੌਤ, ਦੂਜੀ ਮੰਜ਼ਿਲ ਤੋਂ ਡਿਗਦਿਆਂ ਹੀ ਨਿਕਲੇ ਸਾਹ

ਜ਼ੀਰਕਪੁਰ (ਅਸ਼ਵਨੀ) : ਦਿੱਲੀ ਤੋਂ ਚੰਡੀਗੜ੍ਹ ਅਤੇ ਹਿਮਾਚਲ ਘੁੰਮਣ ਆਈ ਵਿਆਹੁਤਾ ਦੀ ਜ਼ੀਰਕਪੁਰ ਦੇ ਹੋਟਲ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਦਿੱਲੀ ਵਾਸੀ ਰਿਤਿਕ ਦੀ ਪਤਨੀ ਸ੍ਰਿਸ਼ਟੀ ਵਜੋਂ ਹੋਈ ਹੈ। ਢਕੋਲੀ ਪੁਲਸ ਨੇ ਦੇਹ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਆ ਕੇ ਬਿਆਨ ਦੇਣ ਲਈ ਕਿਹਾ ਹੈ। ਥਾਣਾ ਇੰਚਾਰਜ ਗੁਰਮੇਹਰ ਸਿੰਘ ਅਨੁਸਾਰ ਸ੍ਰਿਸ਼ਟੀ ਪਤੀ ਤੇ ਹੋਰ ਜੋੜਿਆਂ ਨਾਲ ਆਈ ਸੀ। ਉਨ੍ਹਾਂ ਨੇ ਅਜੀਤ ਇਨਕਲੇਵ ’ਚ ਆਰ.ਐੱਸ. ਕਿੰਗਜ਼ ਹੋਟਲ ’ਚ ਕਮਰਾ ਬੁੱਕ ਕਰਵਾਇਆ ਸੀ। ਸ੍ਰਿਸ਼ਟੀ ਨੂੰ ਇਕ ਦਿਨ ਪਹਿਲਾਂ ਚੱਕਰ ਆਇਆ ਤਾਂ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ। 

ਇਹ ਵੀ ਪੜ੍ਹੋ : ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ

ਸੋਮਵਾਰ ਸਵੇਰੇ ਸ੍ਰਿਸ਼ਟੀ ਨੂੰ ਫਿਰ ਚੱਕਰ ਆਇਆ ਤੇ ਉਹ ਉੱਠ ਕੇ ਦੂਜੀ ਮੰਜ਼ਿਲ ’ਤੇ ਬਣੇ ਕਮਰੇ ਦੀ ਬਾਲਕੋਨੀ ’ਤੇ ਬੈਠ ਗਈ। ਇਸ ਦੌਰਾਨ ਰਿਤਿਕ ਹੋਰ ਜੋੜਿਆਂ ਨਾਲ ਨਾਸ਼ਤਾ ਕਰਨ ਲਈ ਹੇਠਾਂ ਰੈਸਟੋਰੈਂਟ ’ਚ ਗਿਆ। ਕੁਝ ਦੇਰ ਬਾਅਦ ਪਤਾ ਲੱਗਾ ਕਿ ਸ੍ਰਿਸ਼ਟੀ ਕਲੋਨੀ ਦੀ ਗਲੀ ’ਚ ਬਾਲਕੋਨੀ ਤੋਂ ਹੇਠਾਂ ਡਿੱਗ ਗਈ, ਜਿਸ ਨੂੰ ਰਿਤਿਕ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਸ੍ਰਿਸ਼ਟੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਰਿਤਿਕ ਦੇ ਬਿਆਨ ਦਰਜ ਕਰਨ ਤੋਂ ਬਾਅਦ ਦਿੱਲੀ ਤੋਂ ਉਸ ਦੇ ਪਰਿਵਾਰ ਮੈਂਬਰਾਂ ਨੂੰ ਬੁਲਾਇਆ, ਜੋ ਦੇਰ ਸ਼ਾਮ ਜ਼ੀਰਕਪੁਰ ਪਹੁੰਚੇ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਤੀ ਅਮਰੀਕਾ, ਨਨਾਣ ਪੋਲੈਂਡ, ਦਿਓਰ ਤੇ ਸੱਸ ਆਸਟ੍ਰੇਲੀਆ ’ਚ, FIR ਖਰੜ ’ਚ ਦਰਜ, ਹੈਰਾਨ ਕਰਨ ਵਾਲਾ ਹੈ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News