ਪਤਨੀ ਤੋਂ ਦੁਖ਼ੀ ਹੋਏ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ, ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

Friday, Jan 22, 2021 - 02:51 PM (IST)

ਪਤਨੀ ਤੋਂ ਦੁਖ਼ੀ ਹੋਏ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ, ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਬਹਿਰਾਮਪੁਰ (ਗੋਰਾਇਆ) : ਆਪਣੀ ਪਤਨੀ ਤੋਂ ਤੰਗ ਹੋ ਕੇ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ’ਚ ਜਾਂਚ ਤੋਂ ਬਾਅਦ ਥਾਣਾ ਬਹਿਰਾਮਪੁਰ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪੁੱਤਰ ਦਿੱਤ ਸਿੰਘ ਵਾਸੀ ਬਾਹਮਣੀ ਨੇ ਉਪ ਪੁਲਸ ਕਪਤਾਨ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪੁੱਤਰ ਪ੍ਰਭਾਤ ਸਿੰਘ ਦਾ ਵਿਆਹ 11-12-2019 ਨੂੰ ਤ੍ਰਿਸ਼ਨਾ ਰਾਣੀ ਪੁੱਤਰੀ ਦੀਵਾਨ ਚੰਦ ਵਾਸੀ ਗੋਬਿੰਦਸਰ ਥਾਣਾ ਸਦਰ ਪਠਾਨਕੋਟ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਸ ਦੀ ਪਤਨੀ ਪ੍ਰਭਾਤ ਸਿੰਘ ਨੂੰ ਆਪਣੇ ਮਾਤਾ-ਪਿਤਾ ਕੋਲੋਂ ਆਪਣੇ ਹਿੱਸੇ ਆਉਂਦੀ ਜ਼ਮੀਨ-ਜਾਇਦਾਦ ਲੈ ਕੇ ਵੱਖ ਹੋ ਜਾਣ ਲਈ ਤੰਗ-ਪਰੇਸ਼ਾਨ ਕਰਦੀ ਸੀ। ਵਿਆਹ ਤੋਂ ਇਕ ਮਹੀਨੇ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਭਾਤ ਸਿੰਘ ਕੰਮਕਾਜ ਕਰਨ ਲਈ ਬੰਗਲਾਦੇਸ਼ ਚਲਾ ਗਿਆ ਸੀ ਤਾਂ ਤ੍ਰਿਸ਼ਨਾ ਦੇਵੀ ਜ਼ਮੀਨ-ਜਾਇਦਾਦ ਨੂੰ ਲੈ ਕੇ ਪ੍ਰਭਾਤ ਸਿੰਘ ਨੂੰ ਫੋਨ 'ਤੇ ਤੰਗ-ਪਰੇਸ਼ਾਨ ਕਰਦੀ ਸੀ। ਇਸ ਤੋਂ ਦੁਖ਼ੀ ਹੋ ਕੇ ਪ੍ਰਭਾਤ ਸਿੰਘ ਨੇ ਬੰਗਲਾਦੇਸ਼ ਵਿਖੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਵੱਲੋਂ ਕਰਨ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


author

Babita

Content Editor

Related News