ਨਾਜਾਇਜ਼ ਸਬੰਧਾਂ ਤੋਂ ਰੋਕਣ ’ਤੇ ਪਤੀ ਨੇ ਪਤਨੀ ’ਤੇ ਦਾਤਰ ਨਾਲ ਕੀਤਾ ਹਮਲਾ
Saturday, May 01, 2021 - 04:43 PM (IST)
ਤਰਨਤਾਰਨ (ਰਾਜੂ) - ਥਾਣਾ ਖਾਲੜਾ ਪੁਲਸ ਨੇ ਪਤਨੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਹਰਮੀਤ ਕੌਰ ਪਤਨੀ ਰਾਜਿੰਦਰਪਾਲ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਦੀ ਉਹ ਵਿਰੋਧਤਾ ਕਰਦੀ ਹੈ। ਬੀਤੀ 21 ਅਪ੍ਰੈਲ ਨੂੰ ਉਸ ਨੇ ਆਪਣੇ ਪਤੀ ਨੂੰ ਬਾਹਰ ਨਾਜਾਇਜ਼ ਸਬੰਧ ਰੱਖਣ ਤੋਂ ਰੋਕਿਆ ਤਾਂ ਉਸ ਦੇ ਪਤੀ ਨੇ ਦਾਤਰ ਨਾਲ ਉਸ ਉੱਪਰ ਵਾਰ ਕੀਤਾ ਅਤੇ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਸੁਰਸਿੰਘ ਦਾਖ਼ਲ ਕਰਵਾਇਆ ਗਿਆ ਅਤੇ ਉਸ ਨੇ ਪੁਲਸ ਨੂੰ ਸ਼ਿਕਇਤ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ ’ਤੇ ਰਾਜਿੰਦਰਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਾਲੜਾ ਖ਼ਿਲਾਫ਼ ਮੁਕੱਦਮਾ ਨੰਬਰ 30 ਧਾਰਾ 323/325/506 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।