ਘਰ ਆਏ ਪਤੀ ਦੇ ਦੋਸਤਾਂ ਨੇ ਅੱਧੀ ਰਾਤ ਨੂੰ ਕੀਤਾ ਘਿਨੌਣਾ ਕਾਰਾ, ਵਾਰੋ-ਵਾਰ ਲੁੱਟੀ ਵਿਆਹੁਤਾ ਦੀ ਪੱਤ

Wednesday, Mar 23, 2022 - 06:09 PM (IST)

ਘਰ ਆਏ ਪਤੀ ਦੇ ਦੋਸਤਾਂ ਨੇ ਅੱਧੀ ਰਾਤ ਨੂੰ ਕੀਤਾ ਘਿਨੌਣਾ ਕਾਰਾ, ਵਾਰੋ-ਵਾਰ ਲੁੱਟੀ ਵਿਆਹੁਤਾ ਦੀ ਪੱਤ

ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਇਲਾਕੇ ਵਿਚ ਪਤੀ ਦੇ ਦੋਸਤਾਂ ਵੱਲੋਂ ਜਨਾਨੀ ਨੂੰ ਜਬਰ-ਜ਼ਿਨਾਹ ਦੀ ਸ਼ਿਕਾਰ ਬਣਾਏ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਸੰਦੀਪ ਸ਼ਰਮਾ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਅਲੇਵਾ ਖਾਂੜਾ ਜ਼ਿਲ੍ਹਾ ਜੀਂਦ ਹਰਿਅਣਾ ਅਤੇ ਰਾਮਬੋਲ ਸ਼ਰਮਾ ਪੁੱਤਰ ਰਾਮ ਕੁਮਾਰ ਵਾਸ ਪਿੰਡ ਕਮਾਲਪੁਰ ਜ਼ਿਲ੍ਹਾ ਕੈਂਥਲ ਹਰਿਆਣਾ ਖ਼ਿਲਾਫ 376 ਡੀ. ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮਜੀਠਾ ’ਚ ਵੱਡੀ ਵਾਰਦਾਤ, ਹੋਮਗਾਰਡ ਦੇ ਜਵਾਨ ਦਾ ਸ਼ਰੇਆਮ ਕਤਲ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਸੰਦੀਪ ਸ਼ਰਮਾ ਅਤੇ ਰਾਮਬੋਲ ਸ਼ਰਮਾ ਉਸ ਦੇ ਪਤੀ ਨਾਲ ਘਰ ਆਏ ਅਤੇ ਸ਼ਰਾਬ ਪੀ ਕੇ ਚੁਬਾਰੇ ਵਿਚ ਸੌਂ ਗਏ ਅਤੇ ਪੀੜਤਾ ਵੀ ਦਵਾਈ ਆਦਿ ਲੈ ਕੇ ਹੇਠਾਂ ਸੌਂ ਗਈ ਅਤੇ ਲਗਭਗ ਰਾਤ ਨੂੰ 2.00 ਵਜੇ ਦੋਵੇਂ ਉਸ ਦੇ ਕਮਰੇ ਵਿਚ ਆਏ ਅਤੇ ਵਾਰੋ-ਵਾਰੀ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਦਵਾਈ ਖਾਣ ਕਾਰਣ ਨੀਂਦ ਦੀ ਹਾਲਤ ਵਿਚ ਹੋਣ ਕਾਰਨ ਸ਼ਿਕਾਇਤਕਰਤਾ ਆਪਣਾ ਬਚਾਅ ਨਹੀਂ ਕਰ ਸਕੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਸ਼ਰਮਸਾਰ ਹੋਈ ਇਨਸਾਨੀਅਤ, ਅੱਧਖੜ ਉਮਰ ਦੇ ਵਿਅਕਤੀ ਨੇ 9 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News