ਅਮਰੀਕਾ 'ਚ ਕਤਲ ਕੀਤੇ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਅੰਤਿਮ ਸੰਸਕਾਰ, ਸੈਂਕੜੇ ਲੋਕ ਹੋਏ ਸ਼ਾਮਲ
Monday, Oct 17, 2022 - 12:29 PM (IST)
ਸਾਨ ਫਰਾਂਸਿਸਕੋ (ਭਾਸ਼ਾ)- ਅਮਰੀਕਾ ਵਿਚ ਬੀਤੇ ਦਿਨੀਂ ਪੰਜਾਬੀ ਪਰਿਵਾਰ ਦੇ ਕਤਲ ਕੀਤੇ ਚਾਰ ਮੈਂਬਰਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਗੌਰਤਲਬ ਹੈ ਕਿ ਕੈਲੀਫੋਰਨੀਆ ਰਾਜ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਵਿਅਕਤੀ ਵੱਲੋਂ ਇਕ ਬੱਚੀ ਸਮੇਤ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰ ਕੀਤਾ ਗਿਆ ਸੀ। ਪੰਜਾਬੀ ਪਰਿਵਾਰ ਦੇ ਇਹਨਾਂ ਚਾਰ ਮੈਂਬਰਾਂ 8 ਮਹੀਨਿਆਂ ਦੀ ਆਰੋਹੀ ਢੇਰੀ, ਉਸਦੀ 27 ਸਾਲਾ ਮਾਂ ਜਸਲੀਨ ਕੌਰ, ਉਸਦੇ 36 ਸਾਲਾ ਪਿਤਾ ਜਸਦੀਪ ਸਿੰਘ ਅਤੇ ਉਸਦੇ 39 ਸਾਲਾ ਚਾਚਾ ਅਮਨਦੀਪ ਸਿੰਘ ਨੂੰ 3 ਅਕਤੂਬਰ ਨੂੰ ਉਨ੍ਹਾਂ ਦੀ ਟਰੱਕਿੰਗ ਕੰਪਨੀ ਦੇ ਇੱਕ ਅਸੰਤੁਸ਼ਟ ਸਾਬਕਾ ਕਰਮਚਾਰੀ ਯਿਸ਼ੂ ਸਾਲਗਾਡੋ ਦੁਆਰਾ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ। ਫਿਰ 5 ਅਕਤੂਬਰ ਨੂੰ ਕਥਿਤ ਤੌਰ 'ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ।
ਸਿੱਖ ਪਰਿਵਾਰ ਦੇ ਮੈਂਬਰਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਸ਼ਹਿਰ ਟਰਲੋਕ ਵਿੱਚ ਕੀਤਾ ਗਿਆ।ਸਟੈਨਿਸਲੌਸ ਕਾਉਂਟੀ ਸੁਪਰਵਾਈਜ਼ਰ ਮਨੀ ਗਰੇਵਾਲ ਨੇ ਕਿਹਾ ਕਿ ਅਸੀਂ ਹੁਣੇ ਇੱਥੇ ਪਰਿਵਾਰ ਨੂੰ ਦੱਸਣ ਲਈ ਆਏ ਹਾਂ, ਉਹ ਇਸ ਦੁੱਖ ਵਿੱਚ ਇਕੱਲੇ ਨਹੀਂ ਹਨ।ਕੇਟੀਐਲਏ-ਟੀਵੀ ਨੇ ਗਰੇਵਾਲ ਦੇ ਹਵਾਲੇ ਨਾਲ ਕਿਹਾ ਕਿ ਸਾਡਾ ਭਾਈਚਾਰਾ ਘਿਨਾਉਣੇ ਅਪਰਾਧ ਕਰਨ ਵਾਲੇ ਇਨ੍ਹਾਂ ਦੋ ਵਿਅਕਤੀਆਂ ਨਾਲੋਂ ਕਿਤੇ ਬਿਹਤਰ ਹੈ।ਪੀੜਤਾਂ ਦੇ ਦੋਸਤਾਂ ਨੇ ਕਿਹਾ ਕਿ ਪਰਿਵਾਰ ਅਤੇ ਭਾਈਚਾਰੇ ਨੂੰ ਸੰਭਲਣ ਵਿੱਚ ਲੰਮਾ ਸਮਾਂ ਲੱਗੇਗਾ।ਪਰਿਵਾਰ ਦੇ ਇੱਕ ਦੋਸਤ ਸੰਜੀਵ ਤਿਵਾੜੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਪਰਿਵਾਰ ਇਸ ਦੁਖਾਂਤ ਤੋਂ ਕਿਵੇਂ ਬਾਹਰ ਆਵੇਗਾ। ਇਹ ਬਹੁਤ ਮੁਸ਼ਕਲ ਹੋਣ ਜਾ ਰਿਹਾ ਹੈ। ਅਸੀਂ ਪਰਿਵਾਰ ਦਾ ਸਮਰਥਨ ਕਰਨ ਲਈ ਇੱਥੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-'ਸਾਨੂੰ ਬ੍ਰਿਟੇਨ 'ਚ ਲੱਗਦਾ ਹੈ ਡਰ...' 180 ਹਿੰਦੂ ਸੰਗਠਨਾਂ ਨੇ ਪੀ.ਐੱਮ. ਟਰਸ ਨੂੰ ਲਿਖਿਆ ਪੱਤਰ
ਐਲਨ ਮੋਰਚੂਰੀ ਵਿਖੇ ਸ਼ਨੀਵਾਰ ਦਾ ਇਕੱਠ ਸਿਰਫ ਪਰਿਵਾਰ ਲਈ ਸੀ।ਅੰਤਿਮ ਸੰਸਕਾਰ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ।ਮਰਸਡ ਕਾਉਂਟੀ ਦੇ ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮੈਥਿਊ ਸੇਰਾਟੋ ਨੇ ਕਿਹਾ ਕਿ ਸਲਗਾਡੋ ਨੇ ਵੀਰਵਾਰ ਨੂੰ ਅਦਾਲਤ ਵਿੱਚ ਇੱਕ ਦੋਸ਼ੀ ਨਾ ਹੋਣ ਦੀ ਪਟੀਸ਼ਨ ਦਾਖਲ ਕੀਤੀ।ਉਸ ਨੂੰ ਅਗਲੇ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸਦੇ ਭਰਾ ਅਲਬਰਟੋ ਨੂੰ ਸਹਾਇਕ ਵਜੋਂ ਚਾਰਜ ਕੀਤਾ ਗਿਆ ਹੈ।ਸਾਲਗਾਡੋ, ਜਿਸ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, 'ਤੇ ਪੰਜਾਬੀ ਪਰਿਵਾਰ ਦੀ ਮੌਤ ਲਈ ਵਿਸ਼ੇਸ਼ ਹਾਲਾਤ ਦੇ ਨਾਲ ਪਹਿਲੇ ਦਰਜੇ ਦੇ ਕਤਲ ਦੇ ਚਾਰ ਮਾਮਲਿਆਂ ਦਾ ਦੋਸ਼ ਹੈ। ਉਸ 'ਤੇ ਇਕ ਵਰਜਿਤ ਵਿਅਕਤੀ ਦੁਆਰਾ ਅੱਗਜ਼ਨੀ ਅਤੇ ਹਥਿਆਰ ਰੱਖਣ ਦਾ ਵੀ ਦੋਸ਼ ਹੈ।
ਕਾਉਂਟੀ ਕੈਦੀਆਂ ਦੇ ਰਿਕਾਰਡ ਅਨੁਸਾਰ 48 ਸਾਲਾ ਸਾਲਗਾਡੋ ਨੂੰ 450,000 ਡਾਲਰ ਦੀ ਜ਼ਮਾਨਤ 'ਤੇ ਰੱਖਿਆ ਗਿਆ ਹੈ। ਟਿੱਪਣੀ ਲਈ ਉਸ ਦੇ ਵਕੀਲ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਕੇਸ ਦੀ ਸਥਿਤੀ ਦੀ ਸੁਣਵਾਈ 15 ਦਸੰਬਰ ਨੂੰ ਤੈਅ ਕੀਤੀ ਗਈ ਹੈ।ਸਿੱਖ ਪਰਿਵਾਰ, ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ, ਪੰਜਾਬ ਦੇ ਹਰਸੀਪਿੰਡ ਦਾ ਰਹਿਣ ਵਾਲਾ ਸੀ, ਨੂੰ ਮਰਸਡ ਕਾਉਂਟੀ, ਕੈਲੀਫੋਰਨੀਆ ਵਿੱਚ ਇੱਕ ਕਾਰੋਬਾਰ ਦੌਰਾਨ ਅਗਵਾ ਕਰ ਲਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।