3.15 ਲੱਖ ਦੀ ਨਕਦੀ ਚੋਰੀ ਕਰ ਕੇ ਭੱਜਾ ਹੋਟਲ ਮੈਨੇਜਰ ਗ੍ਰਿਫ਼ਤਾਰ

Friday, Apr 22, 2022 - 11:01 AM (IST)

3.15 ਲੱਖ ਦੀ ਨਕਦੀ ਚੋਰੀ ਕਰ ਕੇ ਭੱਜਾ ਹੋਟਲ ਮੈਨੇਜਰ ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) : ਥਾਣਾ ਮਾਡਲ ਟਾਊਨ ਦੇ ਇਲਾਕੇ ਦੁੱਗਰੀ ਰੋਡ ’ਤੇ ਸਥਿਤ ਹੋਟਲ ਤੋਂ 3 ਲੱਖ 15 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਭੱਜੇ ਮੈਨੇਜਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਚ. ਓ. ਵਰਿੰਦਰਪਾਲ ਮੁਤਾਬਕ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਪ੍ਰੇਮ ਸਿੰਘ ਨਿਵਾਸੀ ਫੁੱਲਾਂਵਾਲ ਵਜੋਂ ਹੋਈ ਹੈ।

ਪੁਲਸ ਨੇ ਉਸ ਖ਼ਿਲਾਫ਼ ਮਾਲਕ ਮੁਨੀਸ਼ ਰਾਏ ਨਿਵਾਸੀ ਪ੍ਰਕਾਸ਼ ਨਗਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਕਾਫੀ ਸਮੇਂ ਤੋਂ ਹੋਟਲ ਵਿਚ ਕੰਮ ਕਰ ਰਿਹਾ ਉਕਤ ਮੁਲਜ਼ਮ ਗੱਲੇ ਵਿਚ ਪਈ ਨਕਦੀ ’ਚੋਂ ਚੋਰੀ ਕਰ ਰਿਹਾ ਸੀ। ਪਤਾ ਲੱਗਣ ’ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।
 


author

Babita

Content Editor

Related News