ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਸ ਮਹਿਕਮੇ 'ਚ ਹੁਣ ਨਹੀਂ ਚੱਲੇਗਾ ਮਨਮਰਜ਼ੀ ਦਾ ਹੇਅਰ ਸਟਾਈਲ, ਜਾਰੀ ਹੋਏ ਨਵੇਂ ਹੁਕਮ

Tuesday, Aug 31, 2021 - 12:22 PM (IST)

ਹੁਸ਼ਿਆਰਪੁਰ (ਰਾਕੇਸ਼)- ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਮਹਿਲਾ ਪੁਲਸ ਮੁਲਾਜ਼ਮਾਂ ਲਈ ਹੇਅਰ ਸਟਾਈਲ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ, ਜੋਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਤਾ ਲੱਗਾ ਹੈ ਕਿ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਹੈ ਕਿ ਵੱਖ-ਵੱਖ ਹੇਅਰ ਸਟਾਈਲ ਬਣਾ ਕੇ ਡਿਊਟੀ ’ਤੇ ਨਾ ਆਉਣ ਸਗੋਂ ਰਵਾਇਤੀ ਜੂੜਾ ਕਰਕੇ ਹੀ ਡਿਊਟੀ ’ਤੇ ਆਉਣ, ਜੋਕਿ ਪੁਲਸ ਵਰਦੀ ਦਾ ਇਕ ਹਿੱਸਾ ਵੀ ਹੈ।

ਇਹ ਵੀ ਪੜ੍ਹੋ:  ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਤੋੜਿਆ ਦਮ

ਵਰਣਨਯੋਗ ਹੈ ਕਿ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਇਕ ਹਫ਼ਤਾ ਪਹਿਲਾਂ ਹੀ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਵਜੋਂ ਅਹੁਦਾ ਸੰਭਾਲਿਆ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਹ ਹਦਾਇਤ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਜਦੋਂ ਉਨ੍ਹਾਂ ਨੇ ਡਿਊਟੀ ਸੰਭਾਲੀ ਸੀ ਤਾਂ ਉਸ ਸਮੇਂ ਇਹ ਵੇਖਿਆ ਕਿ ਕੁਝ ਮਹਿਲਾ ਮੁਲਾਜ਼ਮਾਂ ਵੱਖ-ਵੱਖ ਹੇਅਰ ਸਟਾਈਲ ਬਣਾ ਕੇ ਡਿਊਟੀ ’ਤੇ ਆਈਆਂ ਸਨ।

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਅਣਪਛਾਤਿਆਂ ਵੱਲੋਂ ਜ਼ਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਗੱਡੀ ’ਤੇ ਹਮਲਾ

ਹੁਣ ਇਹ ਹੁਕਮ ਜਾਰੀ ਕਰਨ ਦੇ ਬਾਅਦ ਉਨ੍ਹਾਂ ਨੂੰ ਆਸ ਹੈ ਕਿ ਸਾਰੀਆਂ ਮਹਿਲਾ ਮੁਲਾਜ਼ਮ ਇਸ ਹੁਕਮ ਦੀ ਪਾਲਣਾ ਜ਼ਰੂਰ ਕਰਨਗੀਆਂ। ਡਿਊਟੀ ਸਮਾਂ ਸਿਰਫ਼ ਤੈਅ ਕੀਤੇ ਗਏ ਅਤੇ ਸਿਖ਼ਲਾਈ ਦੌਰਾਨ ਦੱਸੇ ਗਏ ਨਿਯਮਾਂ ਮੁਤਾਬਕ ਹੀ ਸਿਰ ਦੇ ਵਾਲਾਂ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ, ਸਗੋਂ ਪਹਿਲਾਂ ਤੋਂ ਹੀ ਤੈਅ ਹੈ ।
ਇਸ ਤੋਂ ਪਹਿਲਾਂ ਉਹ ਫਤਿਹਗੜ੍ਹ ਸਾਹਿਬ ਵਿਚ ਤਾਇਨਾਤ ਸਨ ਅਤੇ ਉਥੇ ਵੀ ਮਹਿਲਾ ਮੁਲਾਜ਼ਮਾਂ ਨੂੰ ਇਸ ਬਾਰੇ ਯਾਦ ਕਰਵਾਉਂਦੇ ਰਹਿੰਦੇ ਸਨ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਇਲ ਵਾਰ-ਵਾਰ ਬਿਜੀ ਆ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News