ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ
Thursday, Aug 06, 2020 - 09:27 AM (IST)
ਹੁਸ਼ਿਆਰਪੁਰ (ਅਮਰਿੰਦਰ) - ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਉਥੇ ਹੀ ਸਮਾਜ ਵਿਚ ਕੁੱਝ ਅਜਿਹੇ ਵੀ ਹਨ, ਜੋ ਆਪਣੇ ਹੀ ਪਰਿਵਾਰ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਦਰ ਦੇ ਇਕ ਪਿੰਡ ਵਿਚ, ਜਿੱਥੇ ਇਕ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਹੋਰ ਕੋਈ ਨਹੀਂ ਸਗੋਂ ਉਸ ਦਾ ਅਾਪਣਾ ਹੀ ਪਿਓ ਸੀ। ਇਸ ਮਾਸੂਮ ਬੱਚੀ ਦੀ ਚਾਚੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਸੂਮ ਦਾ ਅੱਜ ਮੈਡੀਕਲ ਕਰਵਾਇਆ। ਮੈਡੀਕਲ ਦੇ ਬਾਅਦ ਪੁਲਿਸ ਨੇ ਦੋਸ਼ੀ ਕਲਯੁੱਗੀ ਪਿਓ ਕਿਸ਼ਨ ਲਾਲ ਮੂਲ ਨਿਵਾਸੀ ਹਰਦੋਈ (ਯੂ. ਪੀ.) ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪੁਲਸ ਕੋਲ ਦਰਜ ਸ਼ਿਕਾਇਤ ਵਿਚ ਪੀੜਤਾ ਦੀ ਚਾਚੀ ਨੇ ਪੁਲਿਸ ਨੂੰ ਦੱਸਿਆ ਕਿ ਕਿਸ਼ਨ ਲਾਲ ਸ਼ਰਾਬ ਦੇ ਨਸ਼ੇ ਵਿਚ ਧੁੱਤ ਪਤਨੀ ਨਾਲ ਰੋਜ਼ ਕੁੱਟ-ਮਾਰ ਕਰਦਾ ਹੈ। ਕੱਲ ਵੀ ਜਦੋਂ ਉਸਨੇ ਪਤਨੀ ਦੀ ਕੁੱਟ-ਮਾਰ ਕੀਤੀ ਤਾਂ ਉਹ ਭੱਜਕੇ ਮੇਰੇ ਕੋਲ ਆ ਗਈ। ਇਸ ਦੌਰਾਨ ਕਿਸ਼ਨ ਲਾਲ ਸ਼ਰਾਬ ਦੇ ਨਸ਼ੇ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਆਪਣੀ ਹੀ 7 ਸਾਲਾ ਧੀ ਨਾਲ ਜਬਰ ਜ਼ਨਾਹ ਕੀਤਾ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਅਸੀਂ ਲੋਕ ਉਥੇ ਪੁੱਜੇ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਇਸ ਸਬੰਧ ਵਿਚ ਥਾਣਾ ਸਦਰ ਦੇ ਐੱਸ. ਐੱਚ. ਓ. ਸਤਵਿੰਦਰ ਸਿੰਘ ਧਾਲੀਵਾਲ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਮੈਡੀਕਲ ਰਿਪੋਰਟ ਮਿਲਦੇ ਹੀ ਪੁਲਿਸ ਨੇ ਦੋਸ਼ੀ ਪਿਤਾ ਕਿਸ਼ਨ ਲਾਲ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ : ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ