ਦਿਨ ਦਿਹਾਡ਼ੇ ਤਾਲੇ ਤੋਡ਼ ਕੇ 20 ਹਜ਼ਾਰ ਚੋਰੀ
Wednesday, Nov 28, 2018 - 11:03 AM (IST)

ਹੁਸ਼ਿਆਰਪੁਰ (ਸੰਜੀਵ)-ਹੁਸ਼ਿਆਰਪੁਰ ਫਗਵਾਡ਼ਾ ਰੋਡ ’ਤੇ ਪਿੰਡ ਮਾਨਾ ਵਿਖੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਦਿਨ ਦਿਹਾਡ਼ੇ ਘਰ ਦੇ ਤਾਲੇ ਤੋਡ਼ ਕੇ ਚੋਰਾਂ ਨੇ 20 ਹਜ਼ਾਰ ਦੀ ਨਕਦੀ ਤੇ ਛੋਟਾ ਮੋਟਾ ਕੀਮਤੀ ਸਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦਿਆਂ ਪੀਡ਼ਤ ਮਨਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਮਾਨਾ ਨੇ ਦੱਸਿਆ ਕਿ ਉਹ ਤੇ ਉਸ ਦੀ ਪੁੱਤਰੀ ਹਰਪ੍ਰੀਤ ਕੌਰ ਸਵੇਰੇ 8 ਵਜੇ ਆਪਣੇ ਕੰਮ ਹੁਸ਼ਿਆਰਪੁਰ ਚਲੇ ਗਏ ਤੇ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਦੀ ਗੁਅਾਂਢਣ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ। ਜਦ ਪੀਡ਼ਤ ਪਰਿਵਾਰ ਨੇ ਘਰ ਆ ਕੇ ਦੇਖਿਆ ਤਾਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਪਈ ਪੇਟੀ ਤੇ ਅਲਮਾਰੀ ਦਾ ਸਾਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ। ਪੀਡ਼ਤ ਮਨਜੀਤ ਸਿੰਘ ਮੁਤਾਬਕ ਚੋਰਾਂ ਨੇ ਘਰ ’ਚ ਪਈ 20 ਹਜ਼ਾਰ ਰੁਪਏ ਦੀ ਨਕਦੀ ਤੇ ਛੋਟਾ ਮੋਟਾ ਕੀਮਤੀ ਸਮਾਨ ਚੋਰੀ ਕਰ ਲਿਆ ਹੈ। ਸੂਚਨਾ ਮਿਲਦੇ ਹੀ ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।