ਲੋਡ਼ਵੰਦ ਲਡ਼ਕੀ ਦੇ ਵਿਆਹ ਲਈ 5100 ਰੁਪਏ ਦੀ ਰਾਸ਼ੀ ਭੇਟ

Sunday, Apr 14, 2019 - 05:05 AM (IST)

ਲੋਡ਼ਵੰਦ ਲਡ਼ਕੀ ਦੇ ਵਿਆਹ ਲਈ 5100 ਰੁਪਏ ਦੀ ਰਾਸ਼ੀ ਭੇਟ
ਹੁਸ਼ਿਆਰਪੁਰ (ਜਤਿੰਦਰ)-ਸੀਨੀਅਰ ਨੇਤਾ ਮਨਜੀਤ ਸਿੰਘ ਦਸੂਹਾ ਨੇ ਆਪਣੀ ਸਮਾਜ ਭਲਾਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਅੰਬਾਲਾ ਜੱਟਾਂ ਦੀ ਇਕ ਲੋਡ਼ਵੰਦ ਲਡ਼ਕੀ ਦੇ ਵਿਆਹ ਲਈ 5100 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਦੇ ਕੰਮ ਆਉਣਾ ਹੀ ਸੱਚੀ ਇਨਸਾਨੀਅਤ ਹੈ। ਸਾਨੂੰ ਸਭ ਨੂੰ ਲੋਡ਼ਵੰਦਾਂ ਦੀ ਵੱਧ-ਚਡ਼੍ਹ ਕੇ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸਾਬਕਾ ਸਰਪੰਚ ਸਤਨਾਮ ਸਿੰਘ, ਅਵਤਾਰ ਸਿੰਘ, ਗੁਰਬਖਸ਼ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

Related News