ਲੋਕ ਮੋਦੀ ਸਰਕਾਰ ਦੇ ਝੂਠੇ ਵਾਅਦਿਆਂ ’ਤੇ ਯਕੀਨ ਨਾ ਕਰਨ : ਡਾ. ਰਾਜ
Sunday, Apr 14, 2019 - 05:04 AM (IST)

ਹੁਸ਼ਿਆਰਪੁਰ (ਘੁੰਮਣ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਹੁੰ ਪਾਸੇ ਚੋਣ ਮਾਹੌਲ ਗਰਮਾ ਰਿਹਾ ਹੈ। ਹੁਸ਼ਿਆਰਪੁਰ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੁਆਰਾ ਵਿਧਾਨਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਬੈਠਕਾਂ ਦੇ ਦੌਰ ਚਲਾਏ ਗਏ। ਉਨ੍ਹਾਂ ਨੇ ਹਲਕੇ ਦੇ ਤਿੰਨ ਵੱਡੇ ਕਸਬੇ ਸ੍ਰੀ ਹਰਗੋਬਿੰਦਪੁਰ, ਘੁਮਾਣ ਅਤੇ ਸ੍ਰੀ ਅਚਲੇਸ਼ਵਰ ਧਾਮ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਵਿਧਾਇਕ ਬਲਵਿੰਦਰ ਲਾਡੀ ਅਤੇ ਕੌਂਸਲ ਪ੍ਰਧਾਨ ਹਰਜੀਤ ਭੱਲਾ ਨੇ ਆਪਣੇ ਸਾਥੀਆਂ ਦੇ ਵੱਡੇ ਇਕੱਠ ਨਾਲ ਡਾ. ਰਾਜ ਕੁਮਾਰ ਦਾ ਭਰਵਾਂ ਸਵਾਗਤ ਕੀਤਾ। ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਡਾ. ਰਾਜ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਦੇ ਝੂਠੇ ਵਾਅਦਿਆਂ ’ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭ੍ਰਿਸ਼ਟਾਚਾਰ ’ਚ ਲਿਪਤ ਹੋ ਸਿਰਫ਼ ਅਮੀਰਾਂ ਦੀ ਚੌਕੀਦਾਰੀ ਕਰ ਰਹੀ ਹੈ। ਡਾ. ਰਾਜ ਨੇ ਮੋਦੀ ਸਰਕਾਰ ਨੂੰ ਆਡ਼ੇ ਹੱਥੀਂ ਲੈਂਦਿਆਂ ਕਿਹਾ ਕਿ ਅਮੀਰਾਂ ਦੇ ਚੌਂਕੀਦਾਰ ਨੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਸਾਫ ਇਨਕਾਰ ਕਰ ਦਿੱਤਾ ਜਦਕਿ ਕੈਪਟਨ ਸਰਕਾਰ ਪਡ਼ਾਅਬੱਧੀ ਢੰਗ ਨਾਲ ਕਿਸਾਨਾਂ ਨੂੰ ਕਰਜ਼ਾ ਰਾਹਤ ਦੇ ਰਹੀ ਹੈ। ਇਸ ਦੌਰਾਨ ਚੋਣ ਸਰਗਰਮੀਆਂ ’ਚ ਆਪਣਾ ਯੋਗਦਾਨ ਪਾਉਣ ਲਈ ਸਾਰੀਆਂ ਰਾਜਨੀਤਕ ਹਸਤੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਮਹਿਲਾ ਵਿੰਗ ਦੀ ਜਨਰਲ ਸਕੱਤਰ ਮੈਡਮ ਸੋਨੀਆ ਨੇ ਵੀ ਆਪਣੀ ਟੀਮ ਨਾਲ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਉਨ੍ਹਾਂ ਨੇ ਪਿੰਡ ਰਾਮਪੁਰ ਵਿਖੇ ਡਾ. ਰਾਜ ਦੇ ਹੱਕ ’ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਰਾਜ ਹਮੇਸ਼ਾਂ ਆਪਣੇ ਪਿੰਡਾਂ ਅਤੇ ਲੋਕਾਂ ਨਾਲ ਰਾਬਤਾ ਕਾਇਮ ਰੱਖ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਹਰ ਵਿਅਕਤੀ ਦੀ ਸੰਭਵ ਮਦਦ ਕਰਦੇ ਹਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਗਗਨਦੀਪ ਚਾਣਥੂ, ਬਲਾਕ ਸੰਮਤੀ ਮੈਂਬਰ ਦੇਵ ਰਾਜ ਰਾਓ, ਗਿਆਨ ਚੰਦ, ਸਰਪੰਚ ਕਮਲਾ ਦੇਵੀ, ਗੁਰਮੁਖ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਸਤਵੰਤ ਕੌਰ ਪੰਚ, ਪਰਮਜੀਤ ਕੌਰ ਪੰਚ, ਮਨਦੀਪ ਕੌਰ ਪੰਚ, ਅਮਰੀਕ ਸਿੰਘ ਪੰਚ, ਰਵਜੋਤ ਸਿੰਘ ਪੰਚ, ਮਨਜੀਤ ਕੌਰ ਸਾਬਕਾ ਪੰਚ, ਸਾਬਕਾ ਸਰਪੰਚ ਸੇਵਕ ਰਾਮ, ਸਾਬਕਾ ਪੰਚ ਜੋਗਾ ਸਿੰਘ, ਤਰਲੋਚਨ ਸਿੰਘ ਲਲਵਾਨ, ਲੰਬਡ਼ਦਾਰ ਮਨਜੀਤ ਸਿੰਘ, ਚਰਨ ਸਿੰਘ ਚੰਨੀ, ਨਿਸ਼ਾ ਲਲਵਾਨ, ਕਸ਼ਮੀਰ ਕੌਰ, ਗੁਰਦੀਪ ਰਾਮ, ਸਰਪੰਚ ਕਾਂਗਡ਼, ਹਰਮਿੰਦਰ ਸਿੰਘ, ਰਣਜੀਤ ਕੌਰ, ਅਮਰਜੀਤ ਕੌਰ, ਰੀਤਿਕਾ ਆਦਿ ਸਮੂਹ ਪਿੰਡ ਵਾਸੀ ਮੌਜੂਦ ਸਨ।