ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

Sunday, Apr 14, 2019 - 05:03 AM (IST)

ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ
ਹੁਸ਼ਿਆਰਪੁਰ (ਪੰਡਿਤ)-ਮੈਰੀ ਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਵਿਖੇ ਵਿਸਾਖੀ ਦਾ ਤਿਉਹਾਰ ਬਡ਼ੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮਲ ਘੋਤਡ਼ਾ ਅਤੇ ਪ੍ਰਿੰਸੀਪਲ ਸ਼ਵਿੰਦਰ ਕੌਰ ਦੀ ਅਗਵਾਈ ਹੇਠ ਸਭ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਦੁਆਰਾ ਕੀਤਾ ਗਿਆ। ਇਸ ਮੌਕੇ ਇੰਟਰ ਕਲਾਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਹਰ ਕਲਾਸ ਦੇ ਵਿਦਿਆਰਥੀਆਂ ਨੇ ਆਪਣੀ ਕਲਾਸ ਦਾ ਬੋਰਡ ਸਜਾਉਣ ਵਿਚ ਬਡ਼ੀ ਰੀਝ ਨਾਲ ਭਾਗ ਲਿਆ। ਪਿੰ੍ਰਸੀਪਲ ਸ਼ਵਿੰਦਰ ਕੌਰ ਨੇ ਸਭ ਬੱਚਿਆਂ ਨੂੰੰ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਸਭ ਨੂੰ ਇਸ ਦਿਨ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਕੁਲਵੰਤ ਕੌਰ, ਨਵਿਤਾ, ਪਰਦੀਪ ਕੌਰ, ਹਰਦੀਪ ਕੌਰ, ਅਜਵੀਰ ਕੌਰ, ਕਲਪਨਾ, ਮੋਨਿਕਾ ਰਤਨ, ਦਲਜੀਤ ਕੌਰ, ਚਰਨਜੀਤ ਕੌਰ, ਮੋਨਿਕਾ, ਕੰਚਨ, ਵਰਿੰਦਰ ਸਿੰਘ ਅਤੇ ਪ੍ਰਭਜਿੰਦਰ ਸਿੰਘ ਹਾਜ਼ਰ ਸਨ।

Related News