ਕਾਲਜ ਵਿਖੇ ਸਾਲਾਨਾ ਐਥਲੈਟਿਕਸ ਮੀਟ ਕਰਵਾਈ
Saturday, Apr 13, 2019 - 04:01 AM (IST)
ਹੁਸ਼ਿਆਰਪੁਰ (ਸੰਜੇ ਰੰਜਨ)-ਸਥਾਨਕ ਗੁਰੂੁ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦੇ ਖੇਡ ਮੈਦਾਨ ਵਿਚ ਸਾਲਾਨਾ ਐਥਲੈਟਿਕਸ ਮੀਟ ਕਾਲਜ ਦੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਜੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਸ. ਸੁਰਜੀਤ ਸਿੰਘ ਕੈਰੇ ਜ਼ਿਲਾ ਪ੍ਰਧਾਨ (ਪਛਡ਼ੀਆਂ ਜਾਤੀਆਂ ਵਿੰਗ) ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਕਰਦੇ ਹੋਏ ਆਸਮਾਨੀ ਗੁਬਾਰੇ ਉਡਾ ਕੇ ਕੀਤੀ ਗਈ । ਸਹੁੰ ਚੁੱਕਣ ਦੀ ਰਸਮ ਦਲਜੀਤ ਕੌਰ ਨੇ ਬਡ਼ੇ ਭਾਵਪੂਰਤ ਢੰਗ ਨਾਲ ਨਿਭਾਈ। ਮੁੱਖ ਮਹਿਮਾਨ ਨੇ ਮਾਰਚ ਪਰੇਡ ਤੋਂ ਸਲਾਮੀ ਲੈ ਕੇ ਐਥਲੈਟਿਕਸ ਮੀਟ ਦੀ ਸ਼ੁਰੂਆਤ ਕਰਨ ਲਈ ਰਸਮੀ ਐਲਾਨ ਕੀਤਾ। ਇਸ ਐਥਲੈਟਿਕਸ ਮੀਟ ਵਿਚ 100 ਮੀਟਰ ਦੌਡ਼, ਤਿੰਨ ਲੱਤੀ ਦੌਡ਼, ਬੋਰਾ ਦੌਡ਼, ਚਾਟੀ ਦੌਡ਼, ਨਿੰਬੂ ਚਮਚ ਦੌਡ਼ , ਲੰਬੀ ਛਾਲ ਅਤੇ ਸੂਈ ਧਾਗਾ ਆਦਿ ਦੇ ਮੁਕਾਬਲੇ ਕਰਵਾਏ ਗਏ। ਸਟਾਫ਼ ਦੀ ਚੇਅਰ ਰੇਸ ਪ੍ਰੋ. ਸੁਮੇਲੀ ਨੇ ਜਿੱਤੀ । ਪੰਜਾਬ ਯੂਨੀਵਰਸਟੀ ਵਿਚੋਂ ਚੈਂਪੀਅਨਸ਼ਿਪ ਹਾਸਲ ਕਰਨ ਵਾਲੀ ਗਤਕਾ ਟੀਮ ਦਾ ਪ੍ਰਦਰਸ਼ਨ ਬਡ਼ਾ ਸ਼ਲਾਘਾਯੋਗ ਰਿਹਾ। ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਦੌਡ਼ਾਕਾਂ ਨੂੰ ਇਨਾਮ ਦਿੱਤੇ ਗਏ। ਬੈਸਟ ਐਥਲੀਟ ਦਾ ਸਨਮਾਨ ਸੋਨਮਪ੍ਰੀਤ ਕੌਰ ਬੀ.ਏ. ਨੂੰ ਮਿਲਿਆ। ਮੁੱਖ ਮਹਿਮਾਨ ਸੁਰਜੀਤ ਸਿੰਘ ਕੈਰੇ ਨੇ ਆਪਣੀ ਨੇਕ ਕਮਾਈ ਵਿਚੋਂ 25000 ਰੁਪਏ ਖੇਡ ਵਿਭਾਗ ਲਈ ਵਿਸ਼ੇਸ਼ ਤੌਰ ’ਤੇ ਦਿੱਤੇ । ਇਸ ਸਮੇਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਕਾਲਜ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਗੁਰਮੀਤ ਸਿੰਘ ਰਿਟਾਇਰਡ ਡੀ.ਐੱਸ.ਪੀ. ਅਤੇ ਸਪੋਰਟਸ ਵਿਭਾਗ ਦੇ ਮੈਡਮ ਪਰਮਿੰਦਰ ਕੌਰ ਨੂੰ ਵੀ ਸਨਮਾਨਤ ਕੀਤਾ। ਇਸ ਦੌਰਾਨ ਉੱਘੇ ਸਮਾਜ ਸੇਵੀ ਜਗਦੀਸ਼ ਸਿੰਘ ਸੋਹੀ ਵੀ ਹਾਜ਼ਰ ਸਨ। ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਚੀਮਾ ਜੀ ਨੇ ਮੁੱਖ ਮਹਿਮਾਨ ਤੇ ਸਭ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਖੇਡਾਂ ਦੀ ਜੀਵਨ ਵਿਚ ਸਾਰਥਕਤਾ ਬਾਰੇ ਦੱਸਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸਯੁੰਕਤ ਸਕੱਤਰ ਪਰਸ਼ੋਤਮ ਸਿੰਘ ਸੈਣੀ, ਪ੍ਰਿੰਸੀਪਲ ਡਾ. ਨੀਨਾ ਅਨੇਜਾ, ਵਾਈਸ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਡਾ. ਵਰਿੰਦਰ ਕੌਰ ਪ੍ਰਿੰਸੀਪਲ ਬੀ.ਐੱਡ. ਕਾਲਜ, ਪ੍ਰਿੰਸੀਪਲ ਡਾ. ਸੁਰਜੀਤ ਕੌਰ ਬਾਜਵਾ ਜੀ.ਟੀ.ਬੀ. ਖਾਲਸਾ ਸੀਨੀ. ਸੈਕ. ਸਕੂਲ ਹਾਜ਼ਰ ਹੋਏ । ਵੱਖ-ਵੱਖ ਟੀਮਾਂ ਦੀ ਤਿਆਰੀ ਕਰਵਾਉਣ ਵਾਲੇ ਕੋਚ ਰਮਨਪ੍ਰੀਤ ਸਿੰਘ, ਦੀਪਕ ਕੁਮਾਰ, ਸੰਜੀਵ ਸਿੰਘ ਚੈਂਚਲ ਤੇ ਮੈਡਮ ਨਵਜੋਤ ਕੌਰ ਨੂੰ ਉਨ੍ਹਾਂ ਦੀਆਂ ਦਿੱਤੀਆਂ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਪੂਰੇ ਪ੍ਰੋਗਰਾਮ ਨੂੰ ਸੰਚਾਲਨ ਕਰਨ ਦਾ ਕਾਰਜ ਡਾ. ਅਮਰਜੀਤ ਕੌਰ ਕਾਲਕਟ ਤੇ ਡਾ. ਮਨਜੀਤ ਕੌਰ ਬਾਜਵਾ ਨੇ ਬਡ਼ੀ ਹੀ ਸਹਿਜ ਢੰਗ ਨਾਲ ਨਿਭਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਜੀ ਨੇ ਸਭਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਸਾਲਾਨਾ ਰਿਪੋਰਟ ਪਡ਼੍ਹੀ। ਪ੍ਰਬੰਧਕੀ ਕਮੇਟੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਚੀਮਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ।
