ਗੰਨਿਆਂ ਨਾਲ ਲੱਦੀਆਂ 2 ਟਰਾਲੀਆਂ ਪਲਟੀਆਂ
Saturday, Apr 13, 2019 - 04:01 AM (IST)
ਹੁਸ਼ਿਆਰਪੁਰ (ਝਾਵਰ)-ਸਵੇਰੇ ਰਾਸ਼ਟਰੀ ਰਾਜ ਮਾਰਗ ਐੱਲ.ਆਈ.ਸੀ. ਦੇ ਦਫ਼ਤਰ ਸਾਹਮਣੇ ਗੰਨਿਆਂ ਨਾਲ ਲੱਦੀ ਟਰਾਲੀ ਪਲਟ ਗਈ ਪਰ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ। ਟਰੈਫਿਕ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਇਕ ਟਰੱਕ ਵੀ ਗੰਨਿਆਂ ਦੀ ਟਰਾਲੀ ਨਾਲ ਟਕਰਾ ਗਿਆ ਜੋ ਵਾਲ-ਵਾਲ ਬਚ ਗਿਆ। ਮੌਕੇ ’ਤੇ ਟਰੈਫਿਕ ਪੁਲਸ ਨੇ ਕਾਫ਼ੀ ਮਿਹਨਤ ਉਪਰੰਤ ਜਾਮ ਨੂੰ ਖੁੱਲ੍ਹਵਾਇਆ ਤੇ ਇਸ ਤੋਂ ਇਲਾਵਾ ਬੀਤੀ ਰਾਤ 1.30 ਵਜੇ ਗੰਨਿਆਂ ਨਾਲ ਲੱਦੀ ਇਕ ਟਰੈਕਟਰ-ਟਰਾਲੀ ਪਲਟ ਗਈ ਸੀ। ਇਸ ਤੋਂ ਬਾਅਦ ਹਾਈਵੇ ਪੁਲਸ ਨੇ ਰਸਤਾ ਸਾਫ਼ ਕਰਵਾਇਆ। ਇਹ ਟਰਾਲੀਆਂ ਰੰਧਾਵਾ ਸ਼ੂਗਰ ਮਿੱਲ ਨੂੰ ਜਾ ਰਹੀਆਂ ਸਨ। ਇਨ੍ਹਾਂ ’ਚੋਂ ਇਕ ਟਰੈਕਟਰ-ਟਰਾਲੀ ਨੂੰ ਦਿਲਜੀਤ ਸਿੰਘ ਵਾਸੀ ਖਿੱਚੀਆਂ ਚਲਾ ਰਿਹਾ ਸੀ ਤੇ ਟਰੱਕ ਨੂੰ ਚਰਨਜੀਤ ਸਿੰਘ ਵਾਸੀ ਮਹੱਦੀਪੁਰ ਚਲਾ ਰਿਹਾ ਸੀ।
