ਵਿਦਿਆਰਥੀਆਂ ਨੂੰ ਦਿੱਤੀਆਂ ਮੁਫਤ ਕਿਤਾਬਾਂ
Saturday, Apr 13, 2019 - 04:00 AM (IST)
ਹੁਸ਼ਿਆਰਪੁਰ (ਚੁੰਬਰ)-ਧਾਮੀਆਂ ਕਲਾਂ ਦੇ ਪਰਮ ਦਿਆਲ ਸਕੂਲ ਵਲੋਂ ਚੰਗੀ ਪਹਿਲ ਕਰਦਿਆਂ ਸਕੂਲ ਦੇ ਸਾਲਾਨਾ ਪੇਪਰਾਂ ’ਚ ਪਹਿਲੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਦੇ ਇਕ ਸਾਲ ਦੀਆਂ ਕਿਤਾਬਾਂ ਫ੍ਰੀ ਕੀਤੀਆਂ ਗਈਆਂ ਹਨ, ਜੋ ਬੱਚਿਆਂ ’ਚ ਚੰਗੀ ਐਜੂਕੇਸ਼ਨ ਕਰਨ ਲਈ ਵਧੀਆ ਉਪਰਾਲਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਐੱਮ. ਡੀ. ਰੋਹਿਤ ਰਮੇਸ਼ ਅਤੇ ਪ੍ਰਿੰਸੀਪਲ ਪੂਨਮ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਮੈਨੇਜਮੈਂਟ ਵਲੋਂ ਨਰਸਰੀ ਤੋਂ ਲੈ ਕੇ ਗਿਆਰਵੀਂ ਤੱਕ ਦੇ ਬੱਚੇ ਜੋ ਸਕੂਲ ਪੇਪਰਾਂ ’ਚੋ ਪਹਿਲੇ ਸਥਾਨ ’ਤੇ ਆਏ ਹਨ ਉਨ੍ਹਾਂ ਸਾਰਿਆਂ ਬੱਚਿਆਂ ਨੂੰੂ ਦੀਆਂ ਇਕ ਸਾਲ ਦੀਆਂ ਕਿਤਾਬਾਂ ਸਕੂਲ ਵਲੋਂ ਮੁਫਤ ਦਿੱਤੀਆਂ ਗਈਆਂ ਹਨ। ਜਿਸ ਵਿਚ ਜਨਤਪ੍ਰੀਤ ਕੌਰ ਸੰਧਰਾਂ ਸੋਢੀਆਂ, ਪ੍ਰਭਜੋਤ ਕੌਰ ਧੁਦਿਆਲ, ਅਨਨਿਆ ਬਹੋਦੀਨਪੁਰ, ਦਮਨਪ੍ਰੀਤ ਕੌਰ ਕਡਿਆਣਾ, ਗੋਰਿਸ਼ਾ ਰੰਧਾਵਾ ਬਰੋਟਾ, ਅਨਵੀ ਸੂਦ ਧਾਮੀਆਂ, ਸਿਮਰਨ ਤਲਵੰਡੀ ਕਾਨੂੰਗੋ, ਹਰਮਨਦੀਪ ਕੌਰ ਧਾਮੀਆਂ, ਪ੍ਰਿੰਅਕਾ, ਗਗਨਪ੍ਰੀਤ ਸਿੰਘ ਸ਼ਾਮ ਚੁਰਾਸੀ, ਹਰਪ੍ਰੀਤ ਮੰਡਿਆਲਾਂ, ਅਨਮੋਲ ਵਾਲੀਆ, ਪਲਕ ਧਾਮੀਆਂ, ਜਮਨਾ ਸਾਰੋਬਾਦ ਅਦਿ ਬੱਚੇ ਪਹਿਲੇ ਸਥਾਨ ’ਤੇ ਰਹੇ। ਇਸ ਮੌਕੇ ਚੇਅਰਮੈਨ ਰੋਹਿਤ ਰਮੇਸ਼, ਪ੍ਰਿੰਸੀਪਲ ਪੂਨਮ ਸੂਦ, ਰਵਿੰਦਰ ਸਿੰਘ, ਮਿਸ ਸਪਨਾ, ਪੂਨੀਤ, ਅਲੀਸ਼ਾ, ਅਮਨਪ੍ਰੀਤ, ਰੀਤੂ, ਗੁਰਵਿੰਦਰ, ਰਾਜਵਿੰਦਰ ਕੌਰ, ਪ੍ਰਵੀਨ, ਕਮਲਪ੍ਰੀਤ, ਪ੍ਰਦੀਪ, ਅੰਮ੍ਰਿਤ, ਰਜਨੀ, ਪਰਮਜੀਤ, ਮਨਜੀਤ ਕੌਰ ਆਦਿ ਹਾਜ਼ਰ ਸਨ।
