6ਵਾਂ ਮੂਰਤੀ ਸਥਾਪਨਾ ਦਿਵਸ 14 ਨੂੰ

Saturday, Apr 13, 2019 - 03:59 AM (IST)

6ਵਾਂ ਮੂਰਤੀ ਸਥਾਪਨਾ ਦਿਵਸ 14 ਨੂੰ
ਹੁਸ਼ਿਆਰਪੁਰ (ਜਤਿੰਦਰ)-ਡੇਰਾ ਬਾਬਾ ਅਵਤਾਰ ਨਾਥ ਜੀ ਪਿੰਡ ਚਠਿਆਲੀਆਂ ਵਿਖੇ ਸ਼੍ਰੀ ਗੋਰਖ ਨਾਥ ਜੀ ਦਾ ਛੇਵਾਂ ਮੂਰਤੀ ਸਥਾਪਨਾ ਦਿਵਸ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਗੱਦੀਨਸ਼ੀਨ ਮਹਾਨ ਤਪੱਸਵੀ ਸੰਤ ਬਾਬਾ ਸ੍ਰੀ ਅਵਤਾਰ ਨਾਥ ਜੀ ਨੇ ਦੱਸਿਆ ਕਿ ਇਸ ਸਬੰਧੀ 14 ਅਪ੍ਰੈਲ ਨੂੰ ਡੇਰੇ ਵਿਚ ਇਕ ਵਿਸ਼ਾਲ ਧਾਰਮਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਸਭ ਤੋਂ ਪਹਿਲਾਂ ਹਵਨ ਯੱਗ ਅਤੇ ਝੰਡਾ ਚਡ਼੍ਹਾਉਣ ਦੀ ਰਸਮ ਹੋਵੇਗੀ ਤੇ ਬਾਅਦ ਵਿਚ ਭਜਨ ਸੰਕੀਰਤਨ ਹੋਵੇਗਾ ਜਿਸ ਦੇ ਬਾਅਦ ਵਿਸ਼ਾਲ ਲੰਗਰ ਸ਼ੁਰੂ ਹੋਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਵੱਧ-ਚਡ਼੍ਹ ਕੇ ਸਮਾਗਮ ਵਿਚ ਪਹੁੰਚਣ ਲਈ ਕਿਹਾ।

Related News