‘ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੀ ਵਿਕਾਸ ਕਾਰਜ ਨੇਪਰੇ ਚਡ਼੍ਹਦੇ ਹਨ’

Thursday, Apr 11, 2019 - 04:34 AM (IST)

‘ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੀ ਵਿਕਾਸ ਕਾਰਜ ਨੇਪਰੇ ਚਡ਼੍ਹਦੇ ਹਨ’
ਹੁਸ਼ਿਆਰਪੁਰ (ਸੰਜੀਵ)-ਪਿੰਡ ਦੇ ਵਿਕਾਸ ਕਾਰਜ ਸਰਕਾਰਾਂ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਨੇਪਰੇ ਚਡ਼੍ਹਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਫੁਗਲਾਣਾ ਪ੍ਰਧਾਨ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਨੇ ਪਿੰਡ ਫੁਗਲਾਣਾ ਵਿਖੇ ਸਮਾਜ ਭਲਾਈ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਭਾਰਤੀਆਂ ਦੇ ਸਨਮਾਨ ਸਮਾਗਮ ਦੌਰਾਨ ਕੀਤਾ। ਇਸ ਸਨਮਾਨ ਸਮਾਗਮ ਦੌਰਾਨ ਅਜਿਹੇ ਸਹਿਯੋਗੀ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਸਹੋਤਾ ਯੂ.ਕੇ., ਕੁਲਵੀਰ ਸਿੰਘ ਪਰਮਾਰ ਯੂ.ਐੱਸ.ਏ., ਕੁਲਦੀਪ ਸਿੰਘ ਸਹੋਤਾ ਕੈਨੇਡਾ ਸਮੇਤ ਹੋਰ ਪ੍ਰਵਾਸੀ ਭਾਰਤੀਆਂ ਦੇ ਸਮੂਹ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵੀਰ ਫੁਗਲਾਣਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਕਤ ਪ੍ਰਵਾਸੀ ਭਾਰਤੀ ਪਿੰਡ ’ਚ ਬਣ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ, ਮੋਰਚਰੀ ਹਾਊਸ ਦੇ ਨਾਲ-ਨਾਲ ਪਿੰਡ ਦੇ ਹੋਰ ਵਿਕਾਸ ਕਾਰਜਾਂ ’ਚ ਆਪਣਾ ਯੋਗਦਾਨ ਪਾ ਕੇ ਪਿੰਡ ਦੀ ਨੁਹਾਰ ਬਦਲ ਰਹੇ ਹਨ ਤੇ ਪਿੰਡ ’ਚ ਜ਼ਰੂਰਤਮੰਦਾਂ ਦੇ ਦਰਦੀ ਬਣਕੇ ਇਕ ਵੱਖਰੀ ਮਿਸਾਲ ਪੇਸ਼ ਕਰ ਰਹੇ ਹਨ। ਇਸ ਲਈ ਪਿੰਡ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਾ ਕਰਨ ਤੇ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਕਰਦੇ ਰਹਿਣ। ਪਿੰਡ ਦੀ ਸਰਪੰਚ ਬਖਸ਼ੋ ਦੇਵੀ ਨੇ ਬਲਵੀਰ ਸਿੰਘ ਫੁਗਲਾਣਾ ਵੱਲੋਂ ਕੀਤੇ ਇਸ ਸਨਮਾਨ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਮਾਜ ਸੇਵੀ ਬਖਸ਼ੀਸ਼ ਰਾਣਾ ਵੱਲੋਂ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤੇ ਜਾਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਬਲਦੇਵ ਸਿੰਘ ਐਡੋਵੇਕਟ, ਚਰਨਜੀਤ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਧਾਮੀ, ਸੋਨੂੰ ਟੇਲਰ, ਪਰਮਜੀਤ ਸਿੰਘ ਢਿੱਲੋਂ, ਬਲਦੇਵ ਸਿੰਘ, ਵਿਪਨ ਠਾਕੁਰ, ਦੀਪੂ ਮਿਨਹਾਸ, ਰਣਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Related News