ਸਾਲਾਨਾ ਮੇਲੇ ਸਬੰਧੀ ਹਲਟ ਦੌਡ਼ਾਂ 11 ਨੂੰ
Tuesday, Apr 09, 2019 - 04:31 AM (IST)

ਹੁਸ਼ਿਆਰਪੁਰ (ਮੁੱਗੋਵਾਲ)-ਮਾਹਿਲਪੁਰ-ਗਡ਼੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਅੱਡਾ ਟੂਟੋਮਜਾਰਾ ਵਿਖੇ ਮੰਦਰ ਸ਼੍ਰੀ ਮਾਈ ਬਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਐੱਨ. ਆਰ. ਆਈ. ਵੀਰਾਂ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਮੰਦਰ ਸ਼੍ਰੀ ਮਾਈ ਬਾਲੀ ਪਿੰਡ ਟੂਟੋਮਜਾਰਾ ਵਿਖੇ ਸਾਲਾਨਾ ਮੇਲਾ 11 ਤੋਂ 13 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਨੂੰ ਹਲਟ ਦੌਡ਼ਾਂ ਹੋਣਗੀਆਂ, ਜਿਸ ਵਿਚ ਪਹਿਲਾਂ ਤੇ ਦੂਜਾ ਇਨਾਮ ਪ੍ਰਾਪਤ ਕਰਨ ਵਾਲਿਆਂ ਨੂੰ ਮੋਟਰ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ 8 ਹੋਰ ਨਕਦ ਇਨਾਮ ਅਤੇ ਬਲਦਾਂ ਲਈ ਝੁੱਲਾਂ ਦੀਆਂ ਜੋਡ਼ੀਆਂ ਦਿੱਤੀਆਂ ਜਾਣਗੀਆਂ। 12 ਅਪ੍ਰੈਲ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਪੁਰਾਤਨ ਰੀਤ ਮੁਤਾਬਿਕ ਧਾਰਮਕ ਰਸਮਾਂ ਉਪਰੰਤ ਜਗਤਾਰ ਸਿੰਘ ਦੇ ਘਰੋਂ ਰਵਾਨਾ ਹੋਵੇਗੀ ਤੇ ਸਾਰੇ ਪਿੰਡ ਦੀ ਪਰਿਕਰਮਾ ਕਰਦੀ ਤੇ ਮਹਾਮਾਈ ਦਾ ਗੁਣਗਾਨ ਕਰਦੀ ਸ਼੍ਰੀ ਮਾਈ ਬਾਲੀ ਮੰਦਰ ਪਹੁੰਚੇਗੀ। ਇਸ ਸ਼ੋਭਾ ਯਾਤਰਾ ਦਾ ਪਿੰਡ ਦੇ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਧਾਰਮਕ ਤੇ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਪੰਮਾ ਡੂਮੇਵਾਲੀਆ, ਭੁਪਿੰਦਰ ਗਿੱਲ-ਜਸਵਿੰਦਰ ਜੀਤੂ, ਮਾਸਟਰ ਗੁਰਸ਼ਾਨ ਓਂਕਾਰ ਐਂਡ ਪਾਰਟੀ, ਦੀਪ ਢਿੱਲੋਂ-ਜੈਸਮੀਨ ਜੱਸੀ ਧਾਰਮਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਗੀਤਕਾਰ ਜਰਨੈਲ ਚੱਕ ਹਾਜੀਪੁਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸਟੇਜ ਸਕੱਤਰ ਦੀ ਸੇਵਾ ਮਨਜੀਤ ਲੱਲੀਆਂ ਨਿਭਾਉਣਗੇ। ਇਸ ਮੌਕੇ ਮੱਖਣ ਸਿੰਘ ਕੈਨੇਡਾ, ਸਰਪੰਚ ਸੁਨੀਲ ਕੁਮਾਰ ਮਿੰਟੂ, ਨੰਬਰਦਾਰ ਪਰਮਜੀਤ ਸਿੰਘ, ਜੱਸੀ ਨੰਬਰਦਾਰ, ਬਿੰਨੀ ਨੰਬਰਦਾਰ, ਗੁਰਿੰਦਰ ਸਿੰਘ ਰੋਮੀ, ਪੱਪੂ ਪੰਡਿਤ, ਧਰਮਜੀਤ ਸਿੰਘ, ਜਗਦੀਪ ਸਿੰਘ ਦੀਪਾ, ਜਸਵਿੰਦਰ ਸਿੰਘ, ਸਤਪਾਲ ਸਿੰਘ, ਪ੍ਰਦੀਪ ਸਿੰਘ, ਹਰਪਿੰਦਰ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਬੱਬੂ, ਹਰਮਿੰਦਰ ਸਿੰਘ, ਸ਼ੀਰਾ, ਯੋਗੀ ਮੰਤਰੀ, ਕਰਨ, ਗੋਪੀ, ਦੀਪੂ, ਏਕਮ, ਮਿੰਟੂ, ਪ੍ਰਭ, ਸੁਖਰਾਜ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।