ਭੇਤਭਰੀ ਹਾਲਤ ’ਚ ਅੱਗ ਦੀ ਭੇਟ ਚੜ੍ਹੇ ਪਿੰਡ ਨੰਦਨ ਦੇ ਸੈਂਕਡ਼ੇ ਸਫੈਦੇ

Monday, Apr 08, 2019 - 04:20 AM (IST)

ਭੇਤਭਰੀ ਹਾਲਤ ’ਚ ਅੱਗ ਦੀ ਭੇਟ ਚੜ੍ਹੇ ਪਿੰਡ ਨੰਦਨ ਦੇ ਸੈਂਕਡ਼ੇ ਸਫੈਦੇ
ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਨੰਦਨ ’ਚ ਬਾਅਦ ਦੁਪਹਿਰ ਭੇਤਭਰੀ ਹਾਲਤ ’ਚ ਲੱਗੀ ਅੱਗ ਨਾਲ ਸੈਂਕਡ਼ੇ ਦਰੱਖ਼ਤ ਸੜ ਕੇ ਸੁਆਹ ਹੋ ਗਏ। ਉਕਤ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਕਰੀਬ ਅੱਧੇ ਘੰਟੇ ਵਿਚ ਅੱਗ ’ਤੇ ਕਾਬੂ ਪਾਉਣ ’ਚ ਸਫ਼ਲਤਾ ਹਾਸਲ ਕੀਤੀ। ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਏਂ ਕਰ ਕੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਵਿਚ ਹਫੜਾ-ਦਫ਼ੜੀ ਮੱਚ ਗਈ। ਸਪਾਰਕਿੰਗ ਜਾਂ ਕੁਝ ਹੋਰ ਕਹਿ ਨਹੀਂ ਸਕਦੇਪਿੰਡ ਨੰਦਨ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਪਿੰਡ ਦੇ ਬਾਹਰ ਗੁਰਬਚਨ ਸਿੰਘ ਦੇ ਸਫੈਦਿਆਂ ਨੂੰ ਅੱਗ ਲੱਗੀ ਹੈ। ਅੱਗ ਜਿਸ ਤਰ੍ਹਾਂ ਕਹਿਰ ਪਾ ਰਹੀ ਸੀ , ਉਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਅੱਗ ਉਸ ਦੇ ਸਫੈਦਿਆਂ ਵੱਲ ਜਾ ਰਹੀ ਸੀ। ਸ਼ੁਕਰ ਹੈ ਕਿ ਫੋਨ ਕਰਨ ਦੇ ਮਿੰਟਾਂ ਬਾਅਦ ਹੀ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ, ਜਿਸ ਕਾਰਨ ਲੋਕਾਂ ਦਾ ਨੁਕਸਾਨ ਹੋਣੋਂ ਬਚ ਗਿਆ। ਅੱਗ ਕਿਵੇਂ ਲੱਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖੇਤ ਉੱਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਉਹ ਵੀ ਨੁਕਸਾਨੀਆਂ ਗਈਆਂ, ਜਿਸ ਨੂੰ ਦੇਰ ਸ਼ਾਮ ਬਿਜਲੀ ਵਿਭਾਗ ਦੇ ਕਰਮਚਾਰੀ ਆ ਕੇ ਠੀਕ ਕਰ ਗਏ। ਵਰਣਨਯੋਗ ਹੈ ਕਿ ਪਿੰਡ ’ਚ ਘਟਨਾ ਭਾਵੇਂ ਬਿਜਲੀ ਦੀਆਂ ਤਾਰਾਂ ਤੋਂ ਹੋਈ ਸਪਾਰਕਿੰਗ ਨਾਲ ਹੋਈ ਹੋਵੇ ਪਰ ਫਾਇਰ ਕਰਮਚਾਰੀਆਂ ਨੇ ਜਿਸ ਤਰ੍ਹਾਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਉਸ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮੇਂ ’ਤੇ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਆਸ-ਪਾਸ ਦੇ ਖੇਤਾਂ ’ਚ ਫ਼ਸਲ ਨੂੰ ਅੱਗ ਲੱਗ ਸਕਦੀ ਸੀ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਕਿਸਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਗ ਕਰ ਕੇ ਮੇਰੇ ਖੇਤ ’ਚ 100 ਦੇ ਕਰੀਬ ਸਫੈਦੇ ਸੜ ਗਏ, ਉਥੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਅੱਗ ਨਾਲ ਉਸ ਦੇ ਕਰੀਬ 20 ਸਫੈਦੇ ਸਡ਼ ਗਏ।

Related News