ਪਾਸਟਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Sunday, Apr 07, 2019 - 04:43 AM (IST)

ਹੁਸ਼ਿਆਰਪੁਰ (ਮੋਮੀ)-ਕ੍ਰਿਸਚੀਅਨ ਭਾਈਚਾਰੇ ਨਾਲ ਸਬੰਧਤ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਦੀ ਵਿਸ਼ੇਸ਼ ਮੀਟਿੰਗ ਪਿੰਡ ਖਰਲ-ਖੁਰਦ ਸਥਿਤ ਚਰਚ ਵਿਖੇ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਤੀਰਥ ਗਿੱਲ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਵਿਸ਼ਵ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ। ਉਪਰੰਤ ਸੰਬੋਧਨ ਕਰਦਿਆਂ ਪ੍ਰਧਾਨ ਤੀਰਥ ਗਿੱਲ ਨੇ ਕਿਹਾ ਕਿ ਸਮੂਹ ਕ੍ਰਿਸਚੀਅਨ ਭਾਈਚਾਰੇ ਵੱਲੋਂ 19 ਅਪ੍ਰੈਲ ਨੂੰ ਗੁੱਡ ਫਰਾਈਡੇ ਅਤੇ 21 ਅਪ੍ਰੈਲ ਨੂੰ ਈਸਟਰ ਦੇ ਸ਼ੁਭ ਦਿਨਾਂ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਵੱਖ-ਵੱਖ ਗਿਰਜਾ ਘਰਾਂ ’ਚ ਪ੍ਰਾਥਨਾਵਾਂ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀ ਵਰਗ ਦੇ ਕਬਰਿਸਤਾਨ ਲਈ 1 ਲੱਖ ਰੁਪਏ ਦਾ ਬਜਟ ਸਰਕਾਰ ਵੱਲੋਂ ਮਸੀਹੀ ਭਾਈਚਾਰੇ ਨਾਲ ਕੋਝਾ ਮਜ਼ਾਕ ਹੈ। ਜਿਸਦੀ ਮਸੀਹੀ ਭਾਈਚਾਰਾ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ’ਤੇ ਮੁਡ਼ ਵਿਚਾਰ ਕਰੇ। ਮੀਟਿੰਗ ’ਚ ਪਾਸਟਰ ਮੁਬਾਰਕ ਮਸੀਹ, ਪਾਸਟਰ ਬਲਕਾਰ ਮਸੀਹ, ਪਾਰਸਟਰ ਰਾਹੁਲ ਮਸੀਹ, ਪਾਸਟਰ ਬਲਵੰਤ ਵਿਜੇ, ਪਾਸਟਰ ਆਈਜਕ ਜੌਨ ਗਿੱਲ, ਪਾਸਟਰ ਤਰਸੇਮ ਮਸੀਹ, ਪਾਸਟਰ ਸੁਰਿੰਦਰ ਮਸੀਹ, ਪਾਸਟਰ ਜੇਮਸ ਮਸੀਹ, ਪਾਸਟਰ ਵਿਜੇ ਨੰਦਾ ਆਦਿ ਸਮੇਤ ਵੱਡੀ ਗਿਣਤੀ ’ਚ ਮਸੀਹੀ ਭਾਈਚਾਰੇ ਦੇ ਲੋਕ ਮੌਜੂਦ ਸਨ।