ਫਗਵਾਡ਼ਾ ਦੇ ਸਾਰੇ ਕਾਂਗਰਸੀ ਆਗੂ ਇਕਜੁੱਟ : ਡਾ. ਰਾਜ ਕੁਮਾਰ

Sunday, Apr 07, 2019 - 04:42 AM (IST)

ਫਗਵਾਡ਼ਾ ਦੇ ਸਾਰੇ ਕਾਂਗਰਸੀ ਆਗੂ ਇਕਜੁੱਟ : ਡਾ. ਰਾਜ ਕੁਮਾਰ
ਹੁਸ਼ਿਆਰਪੁਰ (ਘੁੰਮਣ)-ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਘੋਸ਼ਿਤ ਕੀਤੇ ਜਾਣ ’ਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਤਹਿਤ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਵਿਚ ਪ੍ਰਮੁੱਖ ਆਗੂਆਂ ਨਾਲ ਮੇਲ-ਮਿਲਾਪ ਅਤੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਕੱਲ ਉਨ੍ਹਾਂ ਨੇ ਫਗਵਾਡ਼ਾ ਹਲਕੇ ਵਿਚ ਪਹੁੰਚ ਕੀਤੀ। ਡਾ. ਰਾਜ ਕੁਮਾਰ ਫਗਵਾਡ਼ੇ ਤੋਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਜ਼ਿਲਾ ਪ੍ਰਧਾਨ ਸ਼੍ਰੀਮਤੀ ਬਲਵੀਰ ਰਾਣੀ ਸੋਢੀ ਅਤੇ ਐੱਸ. ਸੀ. ਡਿਪਾਰਟਮੈਂਟ ਪ੍ਰਧਾਨ ਸੁਖਵਿੰਦਰ ਬਿੱਲੂ ਖੇਡ਼ਾ ਦੇ ਨਿਵਾਸ ਸਥਾਨ ’ਤੇ ਪੁੱਜੇ ਅਤੇ ਅਗਾਂਹ ਦੀ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਕੈਪਟਨ ਸਾਹਿਬ ਦੇ ਮਿਸ਼ਨ ਨੂੰ 13 ਸੀਟਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹੁਸ਼ਿਆਰਪੁਰ ਦੀ ਸੀਟ ਉਨ੍ਹਾਂ ਦੀ ਝੋਲੀ ਵਿਚ ਪਾਉਣੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਨੇਤਾ ਅਤੇ ਵਰਕਰ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ’ਤੇ ਸੀਨੀਅਰ ਨੇਤਾ ਪੱਪੀ ਪਰਮਾਰ, ਪ੍ਰਦੇਸ਼ ਸਕੱਤਰ ਬੰਟੀ ਵਾਲੀਆ, ਯੂਥ ਪ੍ਰਧਾਨ ਗੌਰਵ ਖੁੱਲਰ ਅਤੇ ਸੈਂਕਡ਼ੇ ਕਾਂਗਰਸੀ ਵਰਕਰ ਮੌਜੂਦ ਸਨ।

Related News