2 ਰੋਜ਼ਾ ਕੀਰਤਨ ਦਰਬਾਰ ਸਮਾਗਮ

Friday, Apr 05, 2019 - 04:22 AM (IST)

2 ਰੋਜ਼ਾ ਕੀਰਤਨ ਦਰਬਾਰ ਸਮਾਗਮ
ਹੁਸ਼ਿਆਰਪੁਰ (ਜਤਿੰਦਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੱੁਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਸਮਾਗਮਾਂ ਦੀ ਚਲਾਈ ਗਈ ਲਡ਼ੀ ਦੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਡੱਫਰ-ਮੋਖਾ ਵਿਖੇ 2 ਰੋਜ਼ਾ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਈ ਬਲਵਿੰਦਰ ਸਿੰਘ ਥੇਂਦਾ, ਭਾਈ ਤਰਲੋਕ ਸਿੰਘ ਯੂ. ਕੇ., ਭਾਈ ਸਰਬਜੀਤ ਸਿੰਘ, ਭਾਈ ਸਰੂਪ ਸਿੰਘ ਕਢਿਆਣਾ, ਭਾਈ ਅਮੋਲਕ ਸਿੰਘ, ਭਾਈ ਮੋਹਣ ਸਿੰਘ ਬਾਹਲੇ, ਭਾਈ ਹਰਜਿੰਦਰ ਸਿੰਘ ਪਰਵਾਨਾ, ਭਾਈ ਸੁਖਜਿੰਦਰ ਸਿੰਘ, ਭਾਈ ਤਰਲੋਚਨ ਸਿੰਘ ਦੋਲੀਕੇ ਅਤੇ ਭਾਈ ਸੰਤੋਖ ਸਿੰਘ ਮੁਕੇਰੀਆਂ ਆਦਿ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਦੇ ਮਾਤਾ ਜੀ ਬੀਬੀ ਕਰਮਜੀਤ ਕੌਰ ਦਾ ਸੰਗਤ ਵੱਲੋਂ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਮਿੰਦਰ ਸਿੰਘ ਸਹਿਜ ਤੇ ਭਾਈ ਜਸਵਿੰਦਰ ਸਿੰਘ ਧੱੁਗਾ ਨੇ ਸਟੇਜ ਸਕੱਤਰ ਦੀ ਡਿਊਟੀ ਬਾਖੂਬੀ ਨਿਭਾਈ। ਇਸ ਸਮੇਂ ਜਸਵਿੰਦਰ ਸਿੰਘ ਸੈਫ, ਆਤਮਾ ਸਿੰਘ ਧੂਤ, ਅਵਤਾਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਕੁਲਵੰਤ ਸਿੰਘ, ਇੰਦਰਜੀਤ ਸਿੰਘ, ਉਂਕਾਰ ਸਿੰਘ, ਤਰਲੋਕ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰਘ, ਦਰਸ਼ਨ ਸਿੰਘ, ਬੀਬੀ ਹਰਭਜਨ ਕੌਰ, ਬਲਜੀਤ ਕੌਰ, ਗਿਆਨ ਕੌਰ, ਸਰਵਣ ਕੌਰ, ਭਾਈ ਘਨੱਈਆ ਜੀ ਸੋਸਾਇਟੀ ਪਿੰਡ ਡੱਫਰ-ਮੋਖਾ ਦੇ ਸਮੂਹ ਮੈਂਬਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ।

Related News