ਜ਼ਿਲਾ ਪ੍ਰਧਾਨ ਲਾਲੀ ਬਾਜਵਾ, ਲੱਖੀ ਗਿਲਜੀਆਂ ਤੇ ਹੋਰ ਅਹੁਦੇਦਾਰਾਂ ਨੂੰ ਕੀਤਾ ਸਨਮਾਨਤ

Thursday, Apr 04, 2019 - 04:18 AM (IST)

ਜ਼ਿਲਾ ਪ੍ਰਧਾਨ ਲਾਲੀ ਬਾਜਵਾ, ਲੱਖੀ ਗਿਲਜੀਆਂ ਤੇ ਹੋਰ ਅਹੁਦੇਦਾਰਾਂ ਨੂੰ ਕੀਤਾ ਸਨਮਾਨਤ
ਹੁਸ਼ਿਆਰਪੁਰ (ਮੋਮੀ, ਪੰਡਿਤ)—ਅਕਾਲੀ ਆਗੂ ਸਤਿੰਦਰ ਸਿੰਘ ਭਿੰਡਰ ਦੀ ਅਗਵਾਈ ’ਚ ਹੋਏ ਸਮਾਗਮ ਦੌਰਾਨ ਟਾਂਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਤ ਕੀਤਾ ਗਿਆ। ਅਕਾਲੀ ਵਰਕਰਾਂ ਦੀ ਮੌਜੂਦਗੀ ’ਚ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਮੈਂਬਰ ਪੀ. ਏ. ਸੀ. ਲਖਵਿੰਦਰ ਸਿੰਘ ਲੱਖੀ, ਕੋਰ ਕਮੇਟੀ ਮੈਂਬਰ ਨਵਦੀਪ ਪਾਲ ਸਿੰਘ ਰਿੰਪਾ, ਕੋਰ ਕਮੇਟੀ ਮੈਂਬਰ ਰਣਧੀਰ ਸਿੰਘ ਭਾਰਜ, ਸਕੱਤਰ ਜਨਰਲ ਸੁਖਵਿੰਦਰ ਸਿੰਘ ਮੂਨਕਾਂ ਅਤੇ ਨਵਨਿਯੁਕਤ ਸਰਕਲ ਪ੍ਰਧਾਨ ਕਿਸਾਨ ਵਿੰਗ ਟਾਂਡਾ ਅਮਰੀਕ ਸਿੰਘ ਤੱਲਾ ਨੂੰ ਸਨਮਾਨਤ ਕਰਦਿਆਂ ਸਤਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਉਕਤ ਆਗੂਆਂ ਦੀ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਲਾਲੀ ਬਾਜਵਾ ਤੇ ਮੈਂਬਰ ਪੀ. ਏ. ਸੀ. ਲੱਖੀ ਗਿਲਜੀਆਂ ਨੇ ਸਤਿੰਦਰ ਸਿੰਘ ਭਿੰਡਰ ਤੇ ਹੋਰਨਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਮਿਹਨਤ ਕਰਨਗੇ। ਇਸ ਮੌਕੇ ਕੌਂਸਲਰ ਲਖਵਿੰਦਰ ਸਿੰਘ ਮੁਲਤਾਨੀ, ਜਸਵੰਤ ਸਿੰਘ ਹੁੰਦਲ, ਹਰਭਜਨ ਸਿੰਘ ਸਿੱਧੂ, ਗੁਰਪਾਲ ਸਿੰਘ, ਗੁਰਸੇਵ ਸਿੰਘ, ਸੁਖਵਿੰਦਰ ਸਿੰਘ ਮਾਨੂਪੁਰ, ਰਾਣਾ ਬੁੱਢੀ ਪਿੰਡ, ਸੁਰਿੰਦਰ ਸਿੰਘ, ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।

Related News