ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ
Thursday, Apr 04, 2019 - 04:17 AM (IST)
ਹੁਸ਼ਿਆਰਪੁਰ (ਬਹਾਦਰ ਖਾਨ)-ਨਜ਼ਦੀਕੀ ਪਿੰਡ ਡਾਂਡੀਆਂ ਵਿਖੇ ਡੇਰਾ ਰਾਮਪੁਰੀ ਸੰਤ ਬਾਬਾ ਰਾਮ ਸਿੰਘ ਜੀ ਦੇ ਤੱਪ ਅਸਥਾਨ ’ਤੇ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਮੁੱਖ ਪ੍ਰਬੰਧਕ ਸੰਤ ਬਾਬਾ ਦਿਲਵਾਰ ਸਿੰਘ ਬ੍ਰਹਮ ਜੀ ਜੱਬਡ਼ ਵਾਲਿਆਂ ਦੀ ਰਹਿਨੁਮਾਈ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਵਿਚ ਸੰਤ ਬਾਬਾ ਦਿਲਵਾਰ ਸਿੰਘ ਬ੍ਰਹਮ ਜੀ ਜੱਬਡ਼ ਮਾਣਕੋ, ਸੰਤ ਬਾਬਾ ਕੇਸਰ ਸਿੰਘ ਨਗਦੀਪੁਰ, ਸੰਤ ਬਾਬਾ ਭਰਪੂਰ ਸਿੰਘ ਲਾਲਪੁਰ, ਸੰਤ ਬਾਬਾ ਸਰਵਣ ਸਿੰਘ ਮਾਣਕੋ ਜੱਬਡ਼, ਸੰਤ ਬਾਬਾ ਸੁਰਿੰਦਰ ਸਿੰਘ ਸੋਢੀ ਕੰਦੋਲਾ, ਜਥੇਦਾਰ ਬਾਬਾ ਰਵਿੰਦਰ ਸਿੰਘ ਕਥਾ ਵਾਚਕ ਮੁੱਖਲਿਆਣਾ, ਬਾਬਾ ਹਾਕਮ ਸਿੰਘ, ਸੇਵਾਦਾਰ ਬਾਬਾ ਕਸ਼ਮੀਰ ਸਿੰਘ, ਬਾਬਾ ਜਗਤਾਰ ਸਿੰਘ ਮਸਤਾਨਾ ਲੁਧਿਆਣਾ, ਭਾਈ ਸਤਨਾਮ ਸਿੰਘ ਭੁੰਗਰਨੀ, ਭਾਈ ਇਕਬਾਲ ਸਿੰਘ ਰਾਜਪੁਰ ਭਾਈਆਂ ਆਦਿ ਨੇ ਗੁਰਬਾਣੀ ਗੁਰਇਤਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
