ਸਿੱਧ ਬਾਬਾ ਬਾਲਕ ਨਾਥ ਦਾ ਕਰਵਾਇਆ ਭੰਡਾਰਾ
Wednesday, Mar 27, 2019 - 04:27 AM (IST)

ਹੁਸ਼ਿਆਰਪੁਰ (ਚੁੰਬਰ)-ਮੰਡਿਆਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ 13ਵਾਂ ਭੰਡਾਰਾ ਸਿੱਧ ਬਾਬਾ ਬਾਲਕ ਨਾਥ ਜੀ ਦੀ ਯਾਦ ਵਿਚ ਬੀਬੀ ਹਰਭਜਨ ਕੌਰ ਛਿਛਡ਼ੇ ਵਾਲਿਆਂ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਇਸ ਮੌਕੇ ਮੱੁਖ ਸੇਵਾਦਾਰ ਦੇਵਾ ਮਨਜੀਤ ਰਾਣੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਭੰਡਾਰੇ ਵਿਚ ਸਹਿਯੋਗ ਕਰਨ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਬਾਬਾ ਬਾਲਕ ਨਾਥ ਜੀ ਦੇ ਕਰਵਾਏ ਇਸ ਦੋ ਦਿਨਾ ਭੰਡਾਰੇ ਵਿਚ ਸੈਂਕਡ਼ੇ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਰਜਿੰਦਰ ਗਿਰੀ ਜੀ ਮਹਾਰਾਜ ਸ਼ਾਹ ਤਲਾਈ ਬਾਬਾ ਬਾਲਕ ਨਾਥ, ਨਾਥ ਚਿਚਰਾਜ ਸਿੰਘ, ਡਾ. ਕੁਲਦੀਪ ਪਤਿਆਰ ਮਹਾਂਕਾਲ ਸ਼ਿਵ ਗੌਰੀ ਮੰਦਰ ਬਾਦੋਵਾਲ, ਬਾਬਾ ਸੋਮੇ ਸ਼ਾਹ ਰਾਮ ਨਗਰ ਢੈਹਾ, ਨੀਲਮ ਰਾਣੀ, ਬਲਵੀਰ ਸਿੰਘ, ਪਾਖਰ ਰਾਮ, ਭਿੰਦਾ, ਗੋਪੀ, ਹਰਬੰਸ, ਸੋਨੀਆ, ਸ਼ੀਲਾ ਦੇਵੀ, ਮਨਜੀਤ ਕੌਰ, ਜੋਗਿੰਦਰ ਪਾਲ, ਹਰਬੰਸ ਲਾਲ, ਰਾਮ ਲੁਭਾਇਆ ਸਮੇਤ ਕਈ ਹੋਰ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ।