ਦਿਨ ਦਿਹਾਡ਼ੇ ਸੋਨੇ ਦੇ ਗਹਿਣੇ ਚੋਰੀ
Wednesday, Mar 27, 2019 - 04:26 AM (IST)

ਹੁਸ਼ਿਆਰਪੁਰ (ਬਹਾਦਰ ਖਾਨ)-ਬਲਾਕ ਮਾਹਿਲਪੁਰ ਦੇ ਪਿੰਡ ਮੇਘੋਵਾਲ ਦੋਆਬਾ ਵਿਖੇ ਇਕ ਘਰ ਵਿਚੋਂ ਦਿਨ ਦਿਹਾਡ਼ੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਲਵਿੰਦਰ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਮੇਘੋਵਾਲ ਦੋਆਬਾ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਗਏ ਹੋਏ ਸੀ। ਜਦੋਂ ਉਹ ਵਾਪਸ ਬਾਅਦ ਦੁਪਿਹਰ ਘਰ ਆਏ ਤਾਂ ਦੇਖਿਆ ਕਿ ਚੋਰਾਂ ਨੇ ਘਰ ਦਾ ਮੇਨ ਗੇਟ ਟੱਪ ਕੇ ਗਰਿੱਲ ਤੋਡ਼ ਕੇ ਅੰਦਰ ਪਈਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਅਲਮਾਰੀ ’ਚੋਂ ਸਾਢੇ 9 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹੋਏ ਸਨ। ਦਲਵਿੰਦਰ ਸਿੰਘ ਨੇ ਦੱਸਿਆ ਕਿ ਇਕ 3 ਤੋਲੇ ਸੋਨੇ ਦਾ ਹਾਰ, ਇਕ ਸੈੱਟ ਟਾਪਸ 2 ਤੋਲੇ, 2 ਵੰਗਾਂ 2 ਤੋਲੇ ਦੀਆਂ ਤੇ 5 ਝੁਮਕੇ ਢਾਈ ਤੋਲੇ ਦੇ ਚੋਰ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।