ਡੀ. ਸੀ. ਵੱਲੋਂ ਰਿਸ਼ਵਤ ਮਾਮਲੇ ਦੀ ਜਾਂਚ ਦੇ ਆਦੇਸ਼
Wednesday, Mar 27, 2019 - 04:26 AM (IST)

ਹੁਸ਼ਿਆਰਪੁਰ (ਘੁੰਮਣ)-ਬੀ. ਡੀ. ਪੀ. ਓ. ਦਫ਼ਤਰ ਗਡ਼੍ਹਸ਼ੰਕਰ ’ਚ ਤਾਇਨਾਤ ਇਕ ਜੂਨੀਅਰ ਇੰਜੀਨੀਅਰ ਦੁਆਰਾ ਇਕ ਬਜ਼ੁਰਗ ਤੋਂ ਕਥਿਤ ਤੌਰ ’ਤੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਵੀਡੀਓ ਵਾਇਰਲ ਹੋਣ ਉਪਰੰਤ ਡਿਪਟੀ ਕਮਿਸ਼ਨਰ ਨੇ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਏ. ਡੀ. ਸੀ. ਵਿਕਾਸ ਸ਼੍ਰੀਮਤੀ ਅੰਮ੍ਰਿਤਾ ਸਿੰਘ ਨੂੰ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏ. ਡੀ. ਸੀ. ਦੀ ਜਾਂਚ ਰਿਪੋਰਟ ਮਿਲਣ ਉਪਰੰਤ ਤੱਥਾਂ ਦੇ ਅਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੇ ਆਦੇਸ਼ ਦਿੰਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ।