ਜ਼ਿਲਾ ਬਾਰ ਦੀ ਪ੍ਰਧਾਨਗੀ ਨੂੰ ਲੈ ਕੇ ਆਰ. ਪੀ. ਧੀਰ ਤੇ ਧਰਮਿੰਦਰ ਜੱਜ ਆਹਮੋ-ਸਾਹਮਣੇ
Tuesday, Mar 26, 2019 - 04:44 AM (IST)

ਹੁਸ਼ਿਆਰਪੁਰ (ਅਮਰਿੰਦਰ)-ਜ਼ਿਲਾ ਬਾਰ ਐਸੋਸੀਏਸ਼ਨ ਦੀਆਂ 5 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ’ਚ ਇਨ੍ਹਾਂ ਦਿਨੀ ਚੋਣਾਵੀ ਮਾਹੌਲ ਗਰਮਾ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਪ੍ਰਧਾਨਗੀ ਅਹੁਦੇ ਲਈ ਐਡਵੋਕੇਟ ਆਰ. ਪੀ. ਧੀਰ ਤੇ ਐਡਵੋਕੇਟ ਧਰਮਿੰਦਰ ਸਿੰਘ ਜੱਜ ਵੱਲੋਂ ਸਿਰਫ਼ 2 ਹੀ ਨਾਂ ਅੱਗੇ ਆਉਣ ਨਾਲ ਹੁਣ ਸਾਫ਼ ਹੋ ਗਿਆ ਹੈ ਕਿ ਪ੍ਰਧਾਨਗੀ ਲਈ ਐਡਵੋਕੇਟ ਧੀਰ ਤੇ ਐਡਵੋਕੇਟ ਜੱਜ ’ਚ ਸਿੱਧਾ ਮੁਕਾਬਲਾ ਹੋਵੇਗਾ। 602 ਵਕੀਲ ਲੈਣਗੇ ਵੋਟ ਪ੍ਰਕਿਰਿਆ ’ਚ ਹਿੱਸਾ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਪਲਵਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੁਣ ਉਮੀਦਵਾਰ ਚਾਹੁਣ ਤਾਂ ਅੱਜ 3 ਵਜੇ ਤੱਕ ਆਪਣਾ ਨਾਂ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਅਧੀਨ ਇਸ ਸਮੇਂ ਕੁੱਲ 602 ਵਕੀਲ ਰਜਿਸਟਰਡ ਹਨ। 5 ਅਪ੍ਰੈਲ ਨੂੰ ਇਹ ਵਕੀਲ ਆਪਣੀ ਵੋਟ ਦੀ ਵਰਤੋਂ ਕਰਨਗੇ। 5 ਅਪ੍ਰੈਲ ਨੂੰ ਵੋਟਾਂ ਖ਼ਤਮ ਹੋਣ ਦੇ ਬਾਅਦ ਗਿਣਤੀ ਪ੍ਰਕਿਰਿਆ ਹੋਣ ਉਪਰੰਤ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ। ਕਿਸ-ਕਿਸ ’ਚ ਹੋਵੇਗਾ ਮੁਕਾਬਲਾ ਘੁੰਮਣ ਨੇ ਦੱਸਿਆ ਕਿ 3 ਵਜੇ ਨਾਮਜ਼ਦਗੀ ਪ੍ਰਕਿਰਿਆ ਹੋਣ ਉਪਰੰਤ ਹੁਣ ਪ੍ਰਧਾਨ ਦੇ ਅਹੁਦੇ ਲਈ ਐਡੋਵੇਕਟ ਧੀਰ ਤੇ ਐਡੋਵਕੇਟ ਧਰਮਿੰਦਜ ਜੱਜ ’ਚ ਮੁਕਾਬਲਾ ਹੋਵੇਗਾ, ਨਾਲ ਹੀ ਜਨਰਲ ਸਕੱਤਰ ਲਈ ਸਿਰਫ਼ ਇਕ ਹੀ ਨਾਂ ਐਡਵੋਕੇਟ ਦੀਪਕ ਸ਼ਰਮਾ ਦਾ ਆਇਆ ਹੈ। ਇਸੇ ਤਰ੍ਹਾਂ ਜੁਆਇੰਟ ਸੈਕਟਰੀ ਲਈ ਵੀ ਇਕ ਹੀ ਨਾਂ ਐਡਵੋਕੇਟ ਰੁਪਿਕਾ ਕੰਵਰ ਤੇ ਲਾਇਬ੍ਰੇਰੀ ਸਕੱਤਰ ਲਈ ਇਕ ਹੀ ਨਾਂ ਐਡਵੋਕੇਟ ਇਸ਼ਾਨ ਕੌਸ਼ਲ ਦਾ ਆਇਆ ਹੈ। ਉੱਪ ਪਧਾਨ ਲਈ ਐਡਵੋਕੇਟ ਪਲਵਿੰਦਰ ਸਿੰਘ ਪੱਲਵ, ਐਡਵੋਕੇਟ ਮਲਕੀਤ ਸਿੰਘ ਤੇ ਸੁਮਨਿੰਦਰ ਗੁਪਤਾ ’ਚ ਤਿਕੋਣਾ ਮੁਕਾਬਲਾ ਹੋਵੇਗਾ। ਉੱਥੇ ਹੀ ਕੈਸ਼ੀਅਰ ਲਈ ਐਡਵੋਕੇਟ ਅਮਨਦੀਪ ਸਿੰਘ ਤੇ ਗੁਰਪ੍ਰੀਤ ਕੌਰ ’ਚ ਸਿੱਧਾ ਮੁਕਾਬਲਾ ਹੋਣ ਦੇ ਆਸਾਰ ਹਨ। ਇਸੇ ਤਰ੍ਹਾਂ ਕਾਰਜਕਾਰਨੀ ਮੈਂਬਰਾਂ ਦੇ 3 ਅਹੁਦਿਆਂ ਲਈ 4 ਉਮੀਦਵਾਰ ਐਡਵੋਕੇਟ ਜੋਤੀ ਸਿੰਘ, ਐਡਵੋਕੇਟ ਐੱਨ. ਐੱਸ. ਡਡਵਾਲ, ਐਡਵੋਕੇਟ ਬਲਜੀਤ ਕੁਮਰਾ ਤੇ ਸੰਦੀਪ ਕੁਮਾਰ ’ਚ ਮੁਕਾਬਲਾ ਹੋਣ ਦੇ ਅਸਾਰ ਹਨ। ਨਾਮਜ਼ਦਗੀਆਂ ਦਾਖਲ ਕਰਦੇ ਐਡੋਵੇਕਟ ਆਰ. ਪੀ. ਧੀਰ ਤੇ ਧਰਮਿਦਰ ਸਿੰਘ ਜੱਜ।