ਲਾਪਤਾ ਨੌਜਵਾਨ ਦੀ ਮਿਲੀ ਲਾਸ਼

Tuesday, Mar 26, 2019 - 04:44 AM (IST)

ਲਾਪਤਾ ਨੌਜਵਾਨ ਦੀ ਮਿਲੀ ਲਾਸ਼
ਹੁਸ਼ਿਆਰਪੁਰ (ਭਟੋਆ)-ਬੀਤੇ ਦਿਨ ਪਿੰਡ ਸੋਤਲਾ ਵਿਖੇ ਕਿਨੂੰ ਦੇ ਖੇਤਾਂ ’ਚੋਂ ਇਕ ਸ਼ਾਦੀਸ਼ੁਦਾ ਨੌਜਵਾਨ ਦੀ ਲਾਸ਼ ਮਿਲਣ ’ਤੇ ਭੂੰਗਾ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈਕੇ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰਨ ਤੇ ਸੰਸਕਾਰ ਕਰਨ ਦਾ ਸਮਾਚਾਰ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨੌਜਵਾਨ ਦੇ ਪਿਤਾ ਪਰਮਜੀਤ ਸਿੰਘ ਪੁੱਤਰ ਸੰਤ ਰਾਮ ਵਾਸੀ ਸੋਤਲਾ ਨੇ ਕਿਹਾ ਕਿ ਮੇਰਾ ਲਡ਼ਕਾ ਬਲਜੀਤ ਸਿੰਘ ਉਰਫ ਬੱਲੀ ਉਮਰ ਕਰੀਬ 31 ਸਾਲ ਸ਼ਾਦੀਸ਼ੁਦਾ ਸੀ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੇਰੋਜ਼ਗਾਰ ਹੋਣ ਕਰਕੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਕਾਰਨ 21 ਮਾਰਚ ਨੂੰ ਘਰੋਂ ਕਿਤੇ ਚਲਾ ਗਿਆ ਸੀ, ਜਿਸ ਦੀ ਮੈਂ ਕਾਫੀ ਭਾਲ ਕੀਤੀ, ਪਰ ਕਿਤੇ ਨਹੀਂ ਮਿਲਿਆ। ਮੈਨੂੰ ਬੀਤੇ ਦਿਨ ਪਤਾ ਲੱਗਾ ਕਿ ਕਿਸੇ ਦੀ ਲਾਸ਼ ਹਰਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸੋਤਲਾ ਦੇ ਕਿਨੂੰ ਦੇ ਬਾਗ ਵਿਚ ਪਈ ਹੋਈ ਹੈ, ਮੈਂ ਪੰਚਾਇਤ ਮੈਂਬਰ ਨੂੰ ਨਾਲ ਲੈ ਕੇ ਗਿਆ ਤਾਂ ਦੇਖਿਆ ਕਿ ਇਹ ਲਾਸ਼ ਮੇਰੇ ਲਡ਼ਕੇ ਬਲਜੀਤ ਸਿੰਘ ਉਰਫ ਬੱਲੀ ਦੀ ਸੀ। ਜਿਸ ਦੀ ਇਤਲਾਹ ਪੁਲਸ ਚੌਕੀ ਭੂੰਗਾ ਜਾ ਕੇ ਦਿੱਤੀ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਮੋਹਣ ਲਾਲ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ ਬੱਲੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਦੇ ਹੋਏ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Related News