ਸਿੱਧ ਬਾਬਾ ਬਾਲਕ ਨਾਥ ਜੀ ਦਾ ਕਰਵਾਇਆ ਸਾਲਾਨਾ ਜਗਰਾਤਾ
Wednesday, Mar 20, 2019 - 03:40 AM (IST)

ਹੁਸ਼ਿਆਰਪੁਰ (ਗੁਰਮੀਤ)-ਸਿੱਧ ਬਾਬਾ ਬਾਲਕ ਨਾਥ ਮੰਦਰ ਕਮੇਟੀ ਬਾਡ਼ੀਆਂ ਕਲਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਜਗਰਾਤਾ ਮੰਦਰ ਸਿੱਧ ਬਾਬਾ ਬਾਲਕ ਨਾਥ ਪਿੰਡ ਬਾਡ਼ੀਆਂ ਕਲਾਂ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਪੂਜਾ ਅਰਚਨਾ ਕਰਨ ਉਪਰੰਤ ਬਾਬਾ ਜੀ ਦੀ ਆਰਤੀ ਕੀਤੀ ਗਈ। ਇਸ ਉਪਰੰਤ ਪ੍ਰਸਿੱਧ ਗਾਇਕਾ ਮਨਜਿੰਦਰ ਮਨੀ ਐਂਡ ਪਾਰਟੀ ਨੇ ਸਾਰੀ ਰਾਤ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਝੂਮਣ ਲਾ ਰੱਖਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਮੰਦਰ ਸੇਵਾਦਾਰਾਂ ਵੱਲੋਂ ਰੋਟ ਪ੍ਰਸ਼ਾਦਿ ਸਮੇਤ ਚਾਹ ਪਕੌਡ਼ਿਆਂ ਦਾ ਅਤੁੱਟ ਲੰਗਰ ਸੰਗਤਾਂ ਵਿਚ ਵਰਤਾਇਆ ਗਿਆ। ਇਸ ਮੌਕੇ ਸਮਾਜ ਸੇਵੀ ਚੰਚਲ ਵਰਮਾ, ਪ੍ਰਦੀਪ ਹਾਂਡਾ ਸੈਕਟਰੀ, ਬਾਬਾ ਸੋਢੀ ਜੀ ਲਲਵਾਣ ਵਾਲੇ, ਸਾਈਂ ਸੋਨੂੰ ਬਡਲਾ, ਸਾਈਂ ਸੋਢੀ ਜੀ ਮਹਿਮੋਵਾਲ, ਮੁੱਖ ਸੇਵਾਦਾਰ ਪ੍ਰਹਿਲਾਦ ਰਾਣਾ, ਪ੍ਰਧਾਨ ਮਹਿੰਦਰ ਸਿੰਘ ਭੰਬੋਂ, ਮਾ. ਓਮ ਪ੍ਰਕਾਸ਼, ਮੁਨੀਸ਼ ਹਾਂਡਾ, ਬਿੱਟੂ ਸਹੋਤਾ, ਸ਼ਾਮ ਸਿੰਘ ਰਾਣਾ, ਦਲੀਪ ਕੁਮਾਰ, ਜੋਤੀ ਬਬਲੂ, ਸ਼ੈਲੀ, ਜਸਵਿੰਦਰ ਕੌਰ, ਸੁਰਜੀਤ ਸਿੰਘ, ਸੰਦੀਪ, ਮਨਜੀਤ ਕੌਰ ਪੰਚ, ਪ੍ਰਿਥੀਪਾਲ ਸਿੰਘ, ਰਾਮ ਪਾਲ ਪੰਚ, ਪਵਨ ਕੁਮਾਰ, ਰਾਹੁਲ ਰਾਣਾ, ਅਮਨ ਰਾਣਾ, ਰੋਮੀ, ਪਵਨ ਟਾਂਕ, ਹਨੀ ਆਦਿ ਸਮੇਤ ਹੋਰ ਸੰਗਤਾਂ ਹਾਜ਼ਰ ਸਨ।